ਭਾਜਪਾ ਨੇ ਨਗਰ ਨਿਗਮ ਚੌਣਾਂ ਦੀ ਤਿਆਰੀ ਕੀਤੀ ਸ਼ੁਰੂ, ਮੀਟਿੰਗਾਂ ਦਾ ਦੌਰ ਜਾਰੀ

ਜ਼ਿਲ੍ਹਾ ਜਲੰਧਰ ਦੇ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਮੀਟਿੰਗਾ ਵਿੱਚ ਭਾਜਪਾ ਦੇ ਪ੍ਰਦੇਸ਼ ਸੰਗਠਨ ਮੰਤਰੀ ਸ਼੍ਰੀਨਿਵਾਸ਼ੂਲੂ, ਪ੍ਰਦੇਸ਼ ਮਹਾਮੰਤਰੀ ਜਗਮੋਹਨ ਸਿੰਘ ਰਾਜੂ, ਰਾਸ਼ਟਰੀ ਕਾਰਜਕਾਰੀ ਮੈਂਬਰ ਮਨੋਰੰਜਨ ਕਾਲੀਆ, ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ ਮੌਜੂਦ ਰਹੇ।  ਇਸ ਮੌਕੇ ‘ਤੇ ਸ਼੍ਰੀਨਿਵਾਸ਼ੁਲੂ ਨੇ ਸਾਰਿਆਂ ਨੂੰ ਜਿੱਤ ਦਾ ਮਂਤਰ ਦੱਸਦੇ ਕਿਹਾ ਕਿ ਇਸ ਵਾਰ ਪਾਰਟੀ 85 ਵਾਰਡਾਂ ‘ਤੇ ਸਿਰਫ਼ ਚੋਣ ਹੀ […]

Share:

ਜ਼ਿਲ੍ਹਾ ਜਲੰਧਰ ਦੇ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਮੀਟਿੰਗਾ ਵਿੱਚ ਭਾਜਪਾ ਦੇ ਪ੍ਰਦੇਸ਼ ਸੰਗਠਨ ਮੰਤਰੀ ਸ਼੍ਰੀਨਿਵਾਸ਼ੂਲੂ, ਪ੍ਰਦੇਸ਼ ਮਹਾਮੰਤਰੀ ਜਗਮੋਹਨ ਸਿੰਘ ਰਾਜੂ, ਰਾਸ਼ਟਰੀ ਕਾਰਜਕਾਰੀ ਮੈਂਬਰ ਮਨੋਰੰਜਨ ਕਾਲੀਆ, ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ ਮੌਜੂਦ ਰਹੇ।  ਇਸ ਮੌਕੇ ‘ਤੇ ਸ਼੍ਰੀਨਿਵਾਸ਼ੁਲੂ ਨੇ ਸਾਰਿਆਂ ਨੂੰ ਜਿੱਤ ਦਾ ਮਂਤਰ ਦੱਸਦੇ ਕਿਹਾ ਕਿ ਇਸ ਵਾਰ ਪਾਰਟੀ 85 ਵਾਰਡਾਂ ‘ਤੇ ਸਿਰਫ਼ ਚੋਣ ਹੀ ਨਹੀਂ ਲੜੇਗੀ ਜਿੱਤ ਵੀ ਪੱਕੀ ਕਰੇਗੀ । ਉਹਨਾਂ ਨੇ  ਸਾਰਿਆਂ ਨੂੰ ਸੁਝਾਅ ਦਿੰਦੇ ਹੋਏ ਅੱਗੇ ਦੀ ਰਣਨੀਤੀ ਬਣਾਉਣ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜਿਲੇ ਵਿੱਚ ਕੇਂਦਰ ਸਰਕਾਰ ਦੀ ਲਾਭਪਾਤਰੀ ਯੋਜਨਾਵਾਂ ਵਿੱਚ ਹਜ਼ਾਰਾਂ ਲੋਕਾਂ ਨੇ ਪੱਕੇ ਮਕਾਨ ਬਣਵਾਏ, ਲੱਖਾਂ ਲੋਕਾਂ ਨੇ ਆਯੁਸ਼ਮਾਨ ਕਾਰਡ ਬਣਾਏ ਅਤੇ ਹਜ਼ਾਰਾਂ ਲੋਕਾਂ ਨੇ ਮੁਫਤ ਇਲਾਜ ਕਰਵਾਇਆ ਹੈ।

ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੂੰ ਉਜਵਲ ਗੈਸ ਦੀ ਯੋਜਨਾ ਦਾ ਮੁਫਤ ਗੈਸ ਸਿਲੰਡਰ ਮਿਲ ਰਿਹਾ ਹੈ। ਇਸਦੇ ਨਾਲ-ਨਾਲ ਕਈ ਹੋਰ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਲਈ ਸਾਨੰ ਇੱਕਜੁਟ ਹੋਕੇ ਲੋਕਾਂ ਵਿਚਕਾਰ ਜਾਣਾ ਹੈ। ਇਸਦੇ ਲਈ ਸਾਨੂੰ ਬੂਥ ਤੋਂ ਮੰਡਲ ਪੱਧਰ ਤੱਕ ਸਾਰੇ ਅੱਜ ਹੀ ਆਪਣੇ-ਆਪਣੇ ਖੇਤਰ ਵਿੱਚ ਪੂਰੀ ਮਿਹਨਤ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਡੀ ਅਗਨੀ ਪਰੀਖਿਆ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦੀ ਚੋਣ ਹੋਵੇਗੀ, ਇਸ ਲਈ ਅਸੀਂ ਇੱਕ ਜੁਟ ਹੋਕੇ ਲੜਨਾ ਹੈ। ਇਸ ਮੌਕੇ ‘ਤੇ ਅਨਿਲ ਸੱਚਰ, ਸੁਭਾਸ਼ ਸੂਦ, ਦੀਵਾਨ ਅਮਿਤ ਅਰੋੜਾ, ਜਿਲਾ ਮਹਾਮੰਤਰੀ ਅਸ਼ੋਕ ਸਰੀਨ, ਰਾਜੇਸ਼ ਕਪੂਰ, ਵਿਵੇਕ ਖੰਨਾ, ਨਰੇਸ਼ ਵਿੱਜ, ਜਵਾਹਰ ਸੂਦ, ਸ਼ਾਮ ਸ਼ਰਮਾ, ਅਸ਼ਵਿਨੀ ਭੰਡਾਰੀ, ਰਾਜੇਸ਼ ਕੁਮਾਰ ਮਲਹੋਤਰਾ, ਗੁਰਪ੍ਰੀਤ ਸਿੰਘ ਵਿੱਕੀ, ਆਸ਼ੀਸ਼ ਸਹਿਗਲ, ਰਾਕੇਸ਼ ਸ਼ਰਮਾ, ਸੰਦੀਪ ਕੁਮਾਰ, ਪ੍ਰਦੀਪ ਕਪਾਨੀਆ, ਸਤੀਸ਼ ਢੱਲ ਆਦਿ ਮੌਜੂਦ ਸਨ।