ਮੌਸਮ ਨੂੰ ਲੈਕੇ ਵੱਡਾ ਅਪਡੇਟ, ਵਧਣ ਜਾ ਰਹੀ ਠੰਡ

ਪਿਛਲੇ ਤਿੰਨ ਹਫ਼ਤਿਆਂ ਤੋਂ ਪਰਾਲੀ ਸਾੜਨ ਦੇ ਵਧ ਰਹੇ ਮਾਮਲਿਆਂ ਨੇ ਮੌਸਮ ਦਾ ਸਮੀਕਰਨ ਬਿਗਾੜਿਆ। ਹੁਣ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਲਾਹ ਵੀ ਦਿੱਤੀ।

Share:

ਪੰਜਾਬ ‘ਚ ਮੌਸਮ ਲਗਾਤਾਰ ਬਦਲ ਰਿਹਾ ਹੈ। ਰੋਜ਼ਾਨਾ ਹੀ ਤਾਪਮਾਨ ਹੇਠਾਂ ਜਾ ਰਿਹਾ ਹੈ। ਤਾਪਮਾਨ ‘ਚ ਗਿਰਾਵਟ ਕਾਰਨ ਠੰਡ ਵੀ ਵੱਧ ਰਹੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ ਅਤੇ ਮੌਸਮ ਖ਼ੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ। ਅੱਜ ਕੱਲ ਦਾ ਮੌਸਮ ਇਹ ਹੈ ਕਿ ਰਾਤ ਵੇਲੇ ਪਾਰਾ ਡਿੱਗਣ ਕਾਰਨ ਮੌਸਮ ਠੰਡਾ ਹੋ ਜਾਂਦਾ ਹੈ ਅਤੇ ਦਿਨ ਵੇਲੇ ਨਿੱਘੀ ਧੁੱਪ ਦਾ ਅਹਿਸਾਸ ਰਹਿੰਦਾ ਹੈ। ਦੁਪਹਿਰ ਵੇਲੇ ਗਰਮ ਕੱਪੜੇ ਤੰਗ ਕਰਦੇ ਹਨ। 

ਕਿਹੋ ਜਿਹਾ ਰਹੇਗਾ ਮੌਸਮ 

ਲੋਕਾਂ ਨੇ ਸਰਦੀਆਂ ਦੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿਣ ਦਾ ਅੰਦਾਜ਼ਾ ਹੈ। ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਹੋਰ ਵੀ ਡਿੱਗੇਗਾ। ਧੁੰਦ ਤੇ ਕੋਹਰਾ ਪਵੇਗਾ। ਸੜਕਾਂ ‘ਤੇ ਚੱਲਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। 

ਪਰਾਲੀ ਸਾੜਨ ਦਾ ਪ੍ਰਭਾਵ 

ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਇਕਦਮ ਵਧੇ ਹਨ। ਜਿਸ ਕਾਰਨ ਸਵੇਰੇ-ਸ਼ਾਮ ਕਈ ਇਲਾਕਿਆਂ ਵਿੱਚ ਧੂੰਆਂ ਛਾਇਆ ਰਹਿੰਦਾ ਹੈ। ਪਿਛਲੇ 3 ਹਫ਼ਤਿਆਂ ਤੋਂ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਆ ਰਹੀ ਹੈ। 25 ਨਵੰਬਰ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਘੱਟ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਤਾਪਮਾਨ ਹੋਰ ਡਿੱਗੇਗਾ ਤੇ ਠੰਡ ਵਧੇਗੀ। 

ਇਹ ਵੀ ਪੜ੍ਹੋ