ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਡੀ ਸਫਲਤਾ, 3 ਪਾਕਿਸਤਾਨੀ ਡਰੋਨਾਂ ਸਮੇਤ ਕਰੋੜਾਂ ਰੁਪਏ ਦੀ ਹੈਰੋਇਨ ਫੜੀ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਐਸਐਫ਼ ਦੇ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐਤਵਾਰ ਨੂੰ ਕਈ ਕਾਰਵਾਈਆਂ ਕੀਤੀਆਂ ਗਈਆਂ

Courtesy: ਬੀਐਸਐੱਫ ਨੇ ਸਰਹੱਦ ਕੋਲੋਂ ਹੈਰੋਇਨ ਬਰਾਮਦ ਕੀਤੀ

Share:

ਭਾਰਤ-ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਵਿਵਸਥਾ ਦੀ ਚੌਕਸੀ ਨੇ ਇੱਕ ਵਾਰ ਫਿਰ ਨਾਰਕੋ-ਟੈਰਰ ਨੈੱਟਵਰਕ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ। ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਕੀਤੇ ਗਏ ਸਾਂਝੇ ਆਪ੍ਰੇਸ਼ਨਾਂ ਵਿੱਚ ਤਿੰਨ ਪਾਕਿਸਤਾਨੀ ਡਰੋਨ ਅਤੇ 1.57 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਤੇ ਪੁਲਿਸ ਮਿਲ ਕੇ ਨੈੱਟਵਰਕ ਖੰਗਾਲ ਰਹੇ ਹਨ। 

ਸਾਂਝੇ ਆਪ੍ਰੇਸ਼ਨ ਦੌਰਾਨ ਸਫ਼ਲਤਾ 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਐਸਐਫ਼ ਦੇ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐਤਵਾਰ ਨੂੰ ਕਈ ਕਾਰਵਾਈਆਂ ਕੀਤੀਆਂ ਗਈਆਂ। ਫ਼ਿਰੋਜ਼ਪੁਰ ਦੇ ਪਿੰਡ ਹਬੀਬਵਾਲਾ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਵਿੱਚ 1.029 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸੇ ਕਾਰਵਾਈ ਵਿੱਚ ਇੱਕ ਸਥਾਨਕ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਡੀਜੇਆਈ ਮੈਵਿਕ-3 ਕਲਾਸਿਕ ਮਾਡਲ ਦੇ ਤਿੰਨ ਪਾਕਿਸਤਾਨੀ ਡਰੋਨ ਅੰਮ੍ਰਿਤਸਰ ਦੇ ਰਾਜਾਤਾਲ ਅਤੇ ਦਾਓਕੇ ਖੇਤਰਾਂ, ਫਿਰੋਜ਼ਪੁਰ ਦੇ ਗੱਟੀ ਰਾਜੋਕੇ ਅਤੇ ਤਰਨਤਾਰਨ ਦੇ ਡੱਲ ਪਿੰਡ ਤੋਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਇਲਾਕਿਆਂ ਤੋਂ ਕੁੱਲ 545 ਗ੍ਰਾਮ ਵਾਧੂ ਹੈਰੋਇਨ ਵੀ ਬਰਾਮਦ ਕੀਤੀ ਗਈ।

ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ 

ਪੰਜਾਬ ਸਰਕਾਰ ਵੱਲੋਂ ਸਰਹੱਦ ਪਾਰੋਂ ਡ੍ਰੋਨ ਰਾਹੀਂ ਹੋਣ ਵਾਲੀ ਨਸ਼ਿਆਂ ਅਤੇ ਹਥਿਆਰਾਂ ਦੀ ਤਸ਼ਕਰੀ ਨੂੰ ਰੋਕਣ ਲਈ ਸਰਹੱਦ ਤੇ ਐਂਟੀ ਡ੍ਰੋਨ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਹੈ। ਜਿਸ ਦੇ ਚਲਦਿਆਂ ਤਰਨਤਾਰਨ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਐਂਟੀ ਡ੍ਰੋਨ ਸਿਸਟਮ ਦਾ ਟਰੈਲ ਲਿਆ ਗਿਆ ਸੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਲਾਲਜੀਤ ਭੁੱਲਰ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪਹੁੰਚ ਕੇ ਐਂਟੀ ਡ੍ਰੋਨ ਸਿਸਟਮ ਬਾਰੇ ਜਾਣਕਾਰੀ ਲਈ ਗਈ ਅਤੇ ਡ੍ਰੋਨ ਉੱਡਾ ਕੇ ਐਂਟੀ ਡ੍ਰੋਨ ਸਿਸਟਮ ਨੂੰ ਚੈੱਕਅੱਪ ਕੀਤਾ ਗਿਆ ਸੀ। ਇਹ ਐਂਟੀ ਡ੍ਰੋਨ ਸਿਸਟਮ ਛੋਟੇ ਡਰੋਨਾਂ ਦਾ ਪਤਾ ਲਗਾਉਂਦਾ ਹੈ ਅਤੇ ਜੈਮਰ ਦੇ ਉਸਦੇ ਸਿਸਟਮ ਨੂੰ ਨਿਊਟਲਾਇਜ਼ ਕਰਦਾ ਹੈ। ਜੋ ਰਾਡਾਰ ਸਿਸਟਮ ਹੈ। ਛੋਟੇ ਤੋਂ ਛੋਟੇ ਡ੍ਰੋਨ ਦਾ 10 ਕਿਲੋਮੀਟਰ ਇਲਾਕੇ ਵਿੱਚ ਪਤਾ ਲਗਾ ਲੈਂਦਾ ਹੈ ਨਾਲ ਇਹ ਵੀ ਦੱਸਦਾ ਹੈ ਕਿ ਕਿਸ ਦਿਸ਼ਾ ਤੋਂ ਅਤੇ ਕਿੰਨੀ ਦੂਰੀ ਤੋਂ ਡ੍ਰੋਨ ਆ ਰਿਹਾ ਹੈ ਇਸਦੇ ਨਾਲ ਹੀ ਆਰ ਐਫ ਡਕਟੇਕਟਵ ਦੱਸਦਾ ਹੈ ਕਿ ਡ੍ਰੋਨ ਕਿਸ ਫਰੀਕੁਇੰਸੀ ਤੇ ਕੰਮ ਰਿਹਾ ਹੈ ਅਤੇ ਅਪਰੇਟਰ ਕਿਸ ਜਗ੍ਹਾ ਤੋਂ ਉਸਨੂੰ ਚਲਾ ਰਿਹਾ ਹੈ ਫਿਰ ਉਸ ਫਰੀਕੁਇੰਸੀ ਤੇ ਡ੍ਰੋਨ ਨੂੰ ਜਾਮ ਕਰਕੇ ਡੇਗ ਲਿਆ ਜਾਂਦਾ ਹੈ। 

ਇਹ ਵੀ ਪੜ੍ਹੋ