BSF ਦੇ ਹੱਥ ਲੱਗੀ ਵੱਡੀ ਸਫਲਤਾ, 10 ਕਰੋੜ ਦੀ ਹੈਰੋਇਨ ਬਰਾਮਦ

ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਏ ਜਾ ਰਹੇ ਬਚਾਅ ਅਭਿਆਨ ਦੇ ਤਹਿਤ ਪਿੰਡ ਕਾਹਨਗੜ ਤੋਂ ਬੀਐਸਐਫ ਦੇ ਮੁਲਾਜ਼ਮਾਂ ਨੂੰ ਪਹਿਲਾਂ ਇੱਕ ਪੈਕੇਟ ਮਿਲਿਆ।

Share:

Punjab News: ਬੀਐੱਸਐੱਫ ਦੀ 144 ਬਟਾਲੀਅਨ ਨੇ ਇੱਕੋ ਪਿੰਡ 'ਚ ਤਿੰਨ ਵੱਖ-ਵੱਖ ਥਾਵਾਂ ਤੋਂ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਵੱਲੋਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਏ ਜਾ ਰਹੇ ਬਚਾਅ ਅਭਿਆਨ ਦੇ ਤਹਿਤ ਪਿੰਡ ਕਾਹਨਗੜ ਤੋਂ ਬੀਐਸਐਫ ਦੇ ਮੁਲਾਜ਼ਮਾਂ ਨੂੰ ਪਹਿਲਾ ਇੱਕ ਪੈਕੇਟ ਮਿਲਿਆ ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਹੈਰੋਇਨ ਸੀ। ਇਹ ਹੈਰੋਇਨ ਪੈਕਿੰਗ ਨਾਲ 535 ਗ੍ਰਾਮ ਸੀ ਜਦੋਂਕਿ ਪੈਕਿੰਗ ਖੋਲ੍ਹਣ ਤੋਂ ਬਾਅਦ ਇਸ ਦਾ ਭਾਰ 500 ਗ੍ਰਾਮ ਸੀ।

ਤਿੰਨ ਪੈਕਟ ਹੋਏ ਬਰਾਮਦ

ਇਸ ਤੋਂ ਬਾਅਦ ਇਕ ਹੋਰ ਪੈਕੇਟ ਬਰਾਮਦ ਹੋਇਆ ਜਿਸ ਦੀ ਪੈਕਿੰਗ ਨਾਲ ਵਜ਼ਨ 530 ਗ੍ਰਾਮ ਸੀ, ਜਦੋਂ ਕਿ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਦਾ ਭਾਰ 500 ਗ੍ਰਾਮ ਸੀ ਇਸ ਤੋਂ ਬਾਅਦ ਜਦੋਂ ਤੀਜਾ ਪੈਕੇਟ ਖੋਲ੍ਹਿਆ ਗਿਆ ਤਾਂ ਉਸ ਵਿਚ 535 ਗ੍ਰਾਮ ਹੈਰੋਇਨ ਸੀ ਜੋ ਬਿਨਾਂ ਪੈਕਿੰਗ ਦੇ 500 ਗ੍ਰਾਮ ਸੀ।

ਇੱਕ ਅਣਪਛਾਤੇ ਖਿਲਾਫ ਮਾਮਲਾ ਦਰਜ

ਤਿੰਨਾਂ ਪੈਕਟਾਂ ਨੂੰ ਮਿਲਾ ਕੇ ਬੀਐਸਐਫ ਵੱਲੋਂ ਕੁੱਲ 1 ਕਿਲੋ 500 ਗ੍ਰਾਮ ਹੈਰੋਇਨ ਅਤੇ 100 ਗ੍ਰਾਮ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ। ਇਸ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਹੈ। ਬੀਐਸਐਫ ਵੱਲੋਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ