ਪੰਜਾਬ ਸਰਕਾਰ ਦੇ ਇੰਤਕਾਲ ਕੈਂਪਾਂ ਦੌਰਾਨ ਫੜਿਆ ਗਿਆ ਵੱਡਾ ਘਪਲਾ, ਡੀਸੀ ਨੇ ਦਿੱਤੇ ਜਾਂਚ ਦੇ ਹੁਕਮ 

ਜਦੋਂ ਲੋਕ ਇੰਤਕਾਲ ਕਰਾਉਣ ਕੈਂਪਾਂ 'ਚ ਗਏ ਤਾਂ ਅੰਮ੍ਰਿਤਸਰ ਵਿਖੇ ਜਾਇਦਾਦਾਂ ਦਾ ਰਿਕਾਰਡ ਹੀ ਗਾਇਬ ਮਿਲਿਆ। 200 ਤੋਂ ਵੱਧ ਕੇਸਾਂ ਨੂੰ ਲੈ ਕੇ ਵੱਡੇ ਘਪਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸਦੀ ਜਾਂਚ ਤਿੰਨ ਤੋਂ ਚਾਰ ਹਫਤਿਆਂ ਦੌਰਾਨ ਪੂਰੀ ਹੋਣ ਦੀ ਸੰਭਾਵਨਾ ਹੈ। ਕਈ ਅਧਿਕਾਰੀ ਸ਼ਿਕੰਜੇ 'ਚ ਆਉਣਗੇ। 

Share:

ਹਾਈਲਾਈਟਸ

  • ਕੈਂਪਾਂ ਦੈਰਾਨ ਇੱਕ ਵੱਡਾ ਘਪਲਾ ਵੀ ਫੜਿਆ ਗਿਆ ਹੈ।
  • ਦਫ਼ਤਰਾਂ ਨਾਲ ਸਬੰਧਤ ਕੁੱਲ 228 ਇੰਤਕਾਲ ਗਾਇਬ ਹੋਣ ਦਾ ਖੁਲਾਸਾ ਹੋਇਆ

ਪੰਜਾਬ ਨਿਊਜ। ਸੂਬਾ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ 6 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ ਅੰਦਰ ਵਿਸ਼ੇਸ਼ ਕੈਂਪ ਲਗਾ ਕੇ ਇੰਤਕਾਲਾਂ ਨਾਲ ਸਬੰਧਤ ਕੇਸਾਂ ਦਾ ਨਿਪਟਾਰੇ ਦੇ ਹੁਕਮ ਦਿੱਤੇ ਸੀ। ਇਹਨਾਂ ਕੈਂਪਾਂ ਦੈਰਾਨ ਇੱਕ ਵੱਡਾ ਘਪਲਾ ਵੀ ਫੜਿਆ ਗਿਆ ਹੈ। ਅੰਮ੍ਰਿਤਸਰ ਵਿਖੇ  ਮਾਲ ਵਿਭਾਗ ਦੇ ਕੁੱਝ ਦਫ਼ਤਰਾਂ ਵਿੱਚ ਜਾਇਦਾਦ ਦੀਆਂ ਰਜਿਸਟਰੀਆਂ ਨਾਲ ਸਬੰਧਤ ਵੇਰਵੇ ਗਾਇਬ ਹਨ। ਉੱਚ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸ਼ਨੀਵਾਰ ਨੂੰ ਲੋਕਾਂ ਦੇ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਲਈ ਕੈਂਪ ਲਗਾਇਆ ਗਿਆ। ਸਬੰਧਤ ਅਧਿਕਾਰੀਆਂ ਨੇ ਹੁਣ ਡੀਸੀ ਘਣਸ਼ਿਆਮ ਥੋਰੀ ਅਤੇ ਪੰਜਾਬ ਸਰਕਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇੰਤਕਾਲ ਅਤੇ ਹੋਰ ਦਸਤਾਵੇਜ਼ ਹੋਣ ਸਮੇਂ ਉਕਤ ਸੀਟਾਂ ’ਤੇ ਕਿਹੜੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਸਨ।

2012 ਤੋਂ 2016 ਤੱਕ ਗੜਬੜੀ 

ਡੀਸੀ ਥੋਰੀ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਡੀਆਰਓ ਇਸਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਤਹਿਸੀਲਦਾਰ  ਅਮਰਜੀਤ ਸਿੰਘ ਬੱਲ ਨੇ ਵੀ ਰਿਪੋਰਟ ਦੇ ਦਿੱਤੀ ਹੈ। ਪਤਾ ਲੱਗਾ ਹੈ ਕਿ ਪਟਵਾਰ ਸਰਕਲ ਕਾਲਾ ਘਣੂਪੁਰ (ਪਰਤ ਤਹਿਸੀਲਦਾਰ), ਚੱਬਾ ਅਤੇ ਤਹਿਸੀਲਦਾਰ (ਦੋ) ਦੇ ਦਫ਼ਤਰਾਂ ਨਾਲ ਸਬੰਧਤ ਕੁੱਲ 228 ਇੰਤਕਾਲ ਗਾਇਬ ਹੋਣ ਦਾ ਖੁਲਾਸਾ ਹੋਇਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਦਸਤਾਵੇਜ਼ ਗਾਇਬ ਹੋਣ ਕਾਰਨ ਵਿਭਾਗ ਵਿਚ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ। ਇਹ ਖੁਲਾਸਾ ਹੋਇਆ ਹੈ ਕਿ ਇਹ ਦਸਤਾਵੇਜ਼ ਸਾਲ 2012 ਅਤੇ 2016 ਦੌਰਾਨ ਉੱਚ ਅਧਿਕਾਰੀਆਂ ਨੂੰ ਜਮ੍ਹਾਂ ਨਹੀਂ ਕਰਵਾਏ ਗਏ ਸਨ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਕਿਸ ਪੱਧਰ ਦੇ ਅਧਿਕਾਰੀ ਤੋਂ ਲਾਪਤਾ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜਾਂਚ ਵਿਚ ਤਿੰਨ ਤੋਂ ਚਾਰ ਹਫ਼ਤੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ