ਵੱਡਾ ਅਹੁਦਾ, ਮੋਟੀ ਰਿਸ਼ਵਤ, ਵਿਜੀਲੈਂਸ ਨੇ ਫੜਿਆ STF ਦਾ ਮੁਖੀ

ਹੈਰੋਇਨ ਤਸਕਰੀ ਨੂੰ ਕੇਸ 'ਚ ਫਾਇਦਾ ਦੇਣ ਬਦਲੇ ਲਈ ਸੀ ਰਿਸ਼ਵਤ। ਵਿਜੀਲੈਂਸ ਨੇ ਸ਼ਿਕਾਇਤ ਪਹੁੰਚਣ ਮਗਰੋਂ ਕੀਤਾ ਗ੍ਰਿਫ਼ਤਾਰ।

Share:

ਇੱਕ ਪਾਸੇ ਨਸ਼ਿਆਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਦੁਆਰਾ  ਸਪੈਸ਼ਲ ਟਾਸਕ ਫੋਰਸ (STF) ਦਾ ਗਠਨ ਕੀਤਾ ਹੋਇਆ ਹੈ ਤਾਂ ਦੂਜੇ ਪਾਸੇ ਜਦੋਂ ਇਸ ਫੋਰਸ ਦਾ ਮੁਖੀ ਹੀ ਨਸ਼ਾ ਤਸਕਰਾਂ ਦਾ ਸਾਥ ਦੇਣ ਦੀ ਗੱਲ ਕਰੇ ਤਾਂ ਸੂਬੇ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕੀਤਾ ਜਾ ਸਕਦਾ। ਮਾਮਲਾ ਬਰਨਾਲਾ ਤੋਂ ਸਾਮਣੇ ਆਇਆ। ਜਿੱਥੇ STF ਦੇ ਮੁਖੀ ਨੂੰ ਤਸਕਰ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਵਿਜੀਲੈਂਸ ਦੀ ਟੀਮ ਨੇ ਕੀਤੀ। 

ਕਿਉਂ ਲਈ ਰਿਸ਼ਵਤ 

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ  ਰਮਨਦੀਪ ਸਿੰਘ ਵਾਸੀ ਬਰਨਾਲਾ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦੇ ਭਤੀਜੇ ਬਲਜਿੰਦਰ ਸਿੰਘ ਵਾਸੀ ਬਰਨਾਲਾ ਨੂੰ ਐੱਸਟੀਐੱਫ ਬਰਨਾਲਾ ਦੇ ਇੰਚਾਰਜ ਏ.ਐਸ.ਆਈ. ਸਤਵਿੰਦਰ ਸਿੰਘ ਨੇ ਹੈਰੋਇਨ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਕੇਸ ਵਿੱਚ ਬਲਜਿੰਦਰ ਸਿੰਘ ਦਾ ਫਾਇਦਾ ਕਰਨ ਲਈ STF ਮੁਖੀ ਸਤਵਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ। ਜਦੋਂ ਕੇਸ ਵਿੱਚ ਬਲਜਿੰਦਰ ਸਿੰਘ ਦਾ ਕੋਈ ਫਾਇਦਾ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਰਕਮ ਵਾਪਸ ਮੰਗੀ। ਏਐਸਆਈ ਵੱਲੋਂ ਰਕਮ ਵਾਪਸ ਨਹੀਂ ਕੀਤੀ ਗਈ। ਇਸ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਨੇ  ਏਐਸਆਈ ਸਤਵਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕੀਤੀ। ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ। ਸਤਵਿੰਦਰ ਸਿੰਘ ਦੇ ਘਰ ਰੇਡ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਹ ਵੀ ਪੜ੍ਹੋ