Blast: ਪੰਜਾਬ ਦੇ ਇਸ ਰੇਲਵੇ ਫਾਟਕ ਤੇ ਹੋਇਆ ਵੱਡਾ ਧਮਾਕਾ, ਗੇਟਮੈਨ ਗੰਭੀਰ ਜ਼ਖ਼ਮੀ, ਲੋਕਾਂ ਨੂੰ ਪਈ ਭਾਜੜ

Blast : ਜਾਂਚ ਕਰਨ 'ਤੇ ਪਤਾ ਲੱਗਾ ਕਿ ਪੋਟਾਸ਼ ਜ਼ਮੀਨ 'ਚ ਦੱਬਿਆ ਹੋਇਆ ਸੀ। ਜਿਸ ਕਾਰਨ ਧਮਾਕਾ ਹੋਇਆ। ਰੇਲਗੱਡੀ ਦੀ ਆਵਾਜਾਈ ਨੂੰ ਇੱਕ ਘੰਟੇ ਲਈ ਰੋਕ ਦਿੱਤਾ ਗਿਆ ਸੀ। 

Share:

Blast: ਟਾਂਡਾ 'ਚ ਪਲਚੱਕ ਰੇਲਵੇ ਫਾਟਕ 'ਤੇ ਧਮਾਕਾ ਹੋਇਆ ਹੈ। ਰੌਲਾ ਪੈਣ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਧਮਾਕੇ ਵਿੱਚ ਗੇਟ ’ਤੇ ਤਾਇਨਾਤ ਗੇਟਮੈਨ ਸੋਨੂੰ ਮਾਮੂਲੀ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਜੀਆਰਪੀ ਤੋਂ ਇਲਾਵਾ ਪੰਜਾਬ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਪੋਟਾਸ਼ ਜ਼ਮੀਨ 'ਚ ਦੱਬਿਆ ਹੋਇਆ ਸੀ। ਜਿਸ ਕਾਰਨ ਧਮਾਕਾ ਹੋਇਆ। ਰੇਲਗੱਡੀ ਦੀ ਆਵਾਜਾਈ ਨੂੰ ਇੱਕ ਘੰਟੇ ਲਈ ਰੋਕ ਦਿੱਤਾ ਗਿਆ ਸੀ। ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਪੋਟਾਸ਼ ਕਾਰਨ ਹੋਇਆ ਸੀ। ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ