ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ

ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹੁਸ਼ਿਆਰਪੁਰ ਭੇਜ ਦਿੱਤਾ ਹੈ। ਬਦਮਾਸ਼ਾਂ ਵੱਲੋਂ ਚਾਰ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਸਰਪੰਚ ਦੇ ਛਾਤੀ 'ਚ ਲੱਗੀਆਂ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

Share:

ਸਵੇਰੇ ਤਕਰੀਬਨ 10 ਵਜੇ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾ ਦੇ ਸਰਪੰਚ ਸੰਦੀਪ ਸਿੰਘ ਚੀਨਾ ਜੋ ਕਿ ਆਪਣੇ ਡੰਪ 'ਤੇ ਮੌਜੂਦ ਸਨ। ਇਸ ਦੌਰਾਨ ਤਿੰਨ ਵਿਅਕਤੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨਾਂ ਨੇ ਸੰਦੀਪ ਚੀਨਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵੱਲੋਂ ਚਾਰ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਸਰਪੰਚ ਦੇ ਛਾਤੀ 'ਚ ਲੱਗੀਆਂ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ

ਸੂਚਨਾ ਮਿਲਦੇ ਹੀ ਹਰਿਆਣਾ ਥਾਣਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ , ਤਲਵਿੰਦਰ ਸਿੰਘ ਡੀਐੱਸਪੀ ਐੱਸਪੀ ਬਈਆ ਐੱਸਐਚਓ ਜੋ ਜਸਵੰਤ ਸਿੰਘ ਬੱਲੋਵਾਲ ਐੱਸਐੱਚ ਓ ਗੁਰਪ੍ਰੀਤ ਸਿੰਘ ਹਰਿਆਣਾ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹੁਸ਼ਿਆਰਪੁਰ ਭੇਜ ਦਿੱਤਾ ਗਿਆ।

ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੀ ਚਲਾਨ ਵਾਲਿਆਂ ਦੀ ਪਛਾਣ ਅਨੂਪ ਉਰਫ ਵਿਕੀ ਪੁੱਤਰ ਅਸ਼ਨੀ ਕੁਮਾਰ ਬਾਸੀ, ਅਸਲਪੁਰ ਵਿਸ਼ਾਲ ਪੁੱਤਰ ਬਲਵੀਰ ਚੰਦ ਬਾਸੀ ਨੈਨੂਅਲ ਜੱਟਾਂ ਤੇ ਤੀਸਰਾ ਵਿਅਕਤੀ ਅਨਪਛਾਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ।
 

ਇਹ ਵੀ ਪੜ੍ਹੋ