Big Breaking - ਲੁਧਿਆਣਾ 'ਚ ਐਨਕਾਊਂਟਰ, ਇੱਕ ਗੈਂਗਸਟਰ ਦੀ ਮੌਤ 

ਕੁਹਾੜਾ-ਮਾਛੀਵਾੜਾ ਰੋਡ ਸਥਿਤ ਪਿੰਡ ਪੰਜੇਟਾ ਕੋਲ ਆਮਣੇ ਸਾਮਣੇ ਤੋਂ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਲੁਟੇੇਰੇ ਦੀ ਮੌਤ ਹੋ ਗਈ। ਬਾਕੀ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 

Share:

ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਸਾਮਣੇ ਆ ਰਹੀ ਹੈ। ਇੱਥੇ ਕੁਹਾੜਾ ਮਾਛੀਵਾੜਾ ਰੋਡ 'ਤੇ ਪੁਲਿਸ ਤੇ ਲੁਟੇਰੇ ਵਿਚਕਾਰ ਗੋਲੀਆਂ ਚੱਲੀਆਂ। ਲੁਟੇਰੇ ਦਾ ਪਿੱਛਾ ਕਰ ਰਹੀ ਪੁਲਿਸ ਟੀਮ ਉੱਪਰ ਜਦੋਂ ਲੁਟੇਰੇ ਨੇ ਗੋਲੀ ਚਲਾਈ ਤਾਂ ਜਵਾਬੀ ਫਾਇਰਿੰਗ ਕੀਤੀ ਗਈ। ਪੁਲਿਸ ਨੇ ਆਪਣੀ ਸੁਰੱਖਿਆ ਲਈ ਗੋਲੀ ਚਲਾਈ। ਲੁਟੇਰੇ ਨੇ ਹੋਰ ਫਾਇਰ ਕੀਤੇ। ਜਿਸ ਮਗਰੋਂ ਦੋਵੇਂ ਪਾਸੇ ਤੋਂ ਗੋਲੀਆਂ ਚੱਲੀਆਂ। ਇਸ ਦੌਰਾਨ ਲੁਟੇਰੇ ਨੂੰ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ। ਲੁਟੇਰਿਆਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। 3 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਚੌਥੇ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਐਨਕਾਊਂਟਰ ਦੌਰਾਨ ਉਸਦੀ ਮੌਤ ਹੋ ਗਈ। ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਚਾਹਲ ਨੇ ਐਨਕਾਊਂਟਰ ਦੀ ਪੁਸ਼ਟੀ ਕੀਤੀ ਹੈ। 

ਵੱਡੀਆਂ ਵਾਰਦਾਤਾਂ ਕੀਤੀਆਂ

ਜਾਣਕਾਰੀ ਅਨੁਸਾਰ ਇਸ ਗਿਰੋਹ ਨੇ ਲੁਧਿਆਣਾ ਤੇ ਆਸਪਾਸ ਦੇ ਇਲਾਕੇ 'ਚ ਵੱਡੀਆਂ ਵਾਰਦਾਤਾਂ ਕੀਤੀਆਂ। ਸਰੇਆਮ ਕੈਮਿਸਟ ਦੀ ਦੁਕਾਨ 'ਚ ਜਾ ਕੇ ਗੋਲੀ ਚਲਾਈ ਤੇ ਲੁੱਟ ਕੀਤੀ। ਪੈਟਰੋਲ ਪੰਪ ਮਾਲਕ ਨੂੰ ਲੁੱਟਿਆ। ਮਨੀ ਐਕਸਚੇਂਜਰ ਨੂੰ ਲੁੱਟਿਆ ਗਿਆ। ਇਹਨਾਂ ਨੇ ਕਈ ਹੋਰ ਵੱਡੀਆਂ ਵਾਰਦਾਤਾਂ ਕੀਤੀਆਂ। ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ। 

ਸੁਖਦੇਵ ਵਿੱਕੀ ਖ਼ਤਰਨਾਕ ਗੈਂਗਸਟਰ

ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਵਿੱਕੀ ਦੀ ਮੌਤ ਹੋ ਗਈ ਹੈ। ਇਹ ਖ਼ਤਰਨਾਕ ਗੈਂਗਸਟਰ ਸੀ। ਇਸਦੇ ਖਿਲਾਫ 20 ਤੋਂ 25 ਮੁਕੱਦਮੇ ਦਰਜ ਦੱਸੇ ਜਾ ਰਹੇ ਹਨ। ਇਸਨੇ ਪਹਿਲਾਂ ਪੁਲਿਸ ਉਪਰ ਗੋਲੀ ਚਲਾਈ ਤਾਂ ਜਵਾਬੀ ਫਾਇਰਿੰਗ 'ਚ ਇਸਨੂੰ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ