Big ਬ੍ਰੇਕਿੰਗ - ਫਿਰੋਜ਼ਪੁਰ 'ਚ Encounter, 2 ਨਸ਼ਾ ਤਸਕਰ ਢੇਰ

ਜ਼ੀਰਾ-ਤਲਵੰਡੀ ਰੋਡ ਉਪਰ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋ ਗਿਆ। 

Share:

ਪੰਜਾਬ ਦੇ ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਮਣੇ ਆਈ ਹੈ। ਇੱਥੇ ਬਠਿੰਡਾ ਐਸਟੀਐਫ ਤੇ ਨਸ਼ਾ ਤਸਕਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਮੁੱਠਭੇੜ ਦੌਰਾਨ 2 ਨਸ਼ਾ ਤਸਕਰਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਉਥੇ ਹੀ ਤੀਜਾ ਨਸ਼ਾ ਤਸਕਰ ਬਚ ਗਿਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਐਸਟੀਐਫ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਜ਼ੀਰਾ ਤਲਵੰਡੀ ਰੋਡ ਉਪਰ ਨਸ਼ਾ ਤਸਕਰਾਂ ਨੇ ਗੋਲੀਆਂ ਚਲਾਈਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਤਾਂ 2 ਨਸ਼ਾ ਤਸਕਰ ਗੋਲੀਆਂ ਲੱਗਣ ਨਾਲ ਢੇਰ ਹੋ ਗਏ। ਤਿੰਨੋਂ ਨਸ਼ਾ ਤਸਕਰ ਸਵਿੱਫਟ ਕਾਰ ਵਿੱਚ ਸਵਾਰ ਸੀ। ਜ਼ੀਰਾ ਵਿਖੇ ਜਦੋਂ ਐਸਟੀਐਫ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ 2 ਨਸ਼ਾ ਤਸਕਰ ਢੇਰ ਹੋ ਗਏ। ਕਾਰ ਚੋਂ ਹਥਿਆਰ ਤੇ ਨਸ਼ੀਲੇ ਪਦਾਰਥ ਵੀ ਮਿਲੇ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਜਿਹਨਾਂ ਨਸ਼ਾ ਤਸਕਰਾਂ ਨੇ ਇੱਕ ਘਰ ਅੰਦਰ 200 ਤੋਂ ਵੱਧ ਗੋਲੀਆਂ ਚਲਾਈਆਂ ਸੀ, ਉਸ ਵਾਰਦਾਤ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। 

 

ਬਾਕੀ ਖ਼ਬਰ ਅਪਡੇਟ ਹੋ ਰਹੀ ਹੈ.........  

ਇਹ ਵੀ ਪੜ੍ਹੋ