Big Breaking -  ਪੰਜਾਬ 'ਚ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ, ਮਾਨ ਸਰਕਾਰ ਨੇ ਵਿਜੀਲੈਂਸ ਮੁਖੀ, AIG ਤੇ SSP ਕੀਤੇ ਸਸਪੈਂਡ

ਇਹ ਇੱਕ ਪ੍ਰਕਾਰ ਦੀ ਵੱਡੀ ਕਾਰਵਾਈ ਹੈ। ਸ਼ਾਇਦ ਪਹਿਲਾਂ ਕਦੇ ਅਜਿਹੀ ਕਾਰਵਾਈ ਕਦੇ ਦੇਖਣ ਨੂੰ ਨਹੀਂ ਮਿਲੀ।

Courtesy: ਐਸਪੀਐਸ ਪਰਮਾਰ

Share:

ਪੰਜਾਬ ਸਰਕਾਰ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਕਈ ਵੱਡੀਆਂ ਕਾਰਵਾਈਆਂ ਕਰ ਚੁੱਕੀ ਹੈ ਤੇ ਹੁਣ ਇੱਕ ਹੋਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪੰਜਾਬ ਦੀ ਮਾਨ ਸਰਕਾਰ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇੱਕ ਏਆਈਜੀ ਤੇ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਇਹ ਇੱਕ ਪ੍ਰਕਾਰ ਦੀ ਵੱਡੀ ਕਾਰਵਾਈ ਹੈ। ਸ਼ਾਇਦ ਪਹਿਲਾਂ ਕਦੇ ਅਜਿਹੀ ਕਾਰਵਾਈ ਕਦੇ ਦੇਖਣ ਨੂੰ ਨਹੀਂ ਮਿਲੀ।

ਡਰਾਈਵਿੰਗ ਲਾਇਸੈਂਸ ਨਾਲ ਜੁੜਿਆ ਵੱਡਾ ਘਪਲਾ

ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਸੂਬੇ ਅੰਦਰ ਵੱਡੇ ਪੱਧਰ 'ਤੇ ਡਰਾਈਵਿੰਗ ਲਾਇਸੈਂਸ ਨਾਲ ਜੁੜਿਆ ਘਪਲਾ ਸਾਮਣੇ ਆਇਆ ਸੀ। ਇਹ ਘਪਲਾ ਕਰੋੜਾਂ ਰੁਪਏ ਦਾ ਹੈ। ਜਿਸਦੇ ਵਿੱਚ ਦੋ ਦਰਜਨ ਤੋਂ ਵੱਧ ਮੁਕੱਦਮੇ ਵੀ ਦਰਜ ਕੀਤੇ ਗਏ। ਇਸ ਘਪਲੇ 'ਚ ਕਈ ਅਧਿਕਾਰੀਆਂ ਦੇ ਨਾਮ ਸਾਮਣੇ ਆ ਰਹੇ ਹਨ ਤੇ ਇਸਦੀ ਜਾਂਚ ਵਿਜੀਲੈਂਸ  ਵੱਲੋਂ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਨੇ ਇਸ ਘਪਲੇ 'ਚ ਜੋ ਕਾਰਵਾਈ ਬਣਦੀ ਸੀ ਤੇ ਜੋ ਵਿਜੀਲੈਂਸ ਨੇ ਕੰਮ ਕਰਨਾ ਸੀ ਉਹ ਨਹੀਂ ਕੀਤਾ। ਕਿਤੇ ਨਾ ਕਿਤੇ ਸਰਕਾਰ ਨੂੰ ਸ਼ੱਕ ਹੋਇਆ ਕਿ ਵਿਜੀਲੈਂਸ ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ। ਜਿਸਦੇ ਚੱਲਦਿਆਂ ਸਰਕਾਰ ਨੇ ਵੱਡੀ ਕਾਰਵਾਈ ਕੀਤੀ। ਵਿਜੀਲੈਂਸ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ, ਏਆਈਜੀ ਹਰਪ੍ਰੀਤ ਸਿੰਘ ਤੇ ਐਸਐਸਪੀ ਸਵਰਨਪ੍ਰੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। 

ਇੱਕ ਮਹੀਨੇ ਪਹਿਲਾਂ ਹੋਈ ਸੀ ਨਿਯੁਕਤੀ

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹਾਲੇ ਕਰੀਬ ਇੱਕ ਮਹੀਨੇ ਪਹਿਲਾਂ ਹੀ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਉਮੀਦ ਜਤਾਈ ਜਾ ਰਹੀ ਸੀ ਕਿ ਉਹ ਚੰਗਾ ਕੰਮ ਕਰਨਗੇ। ਪ੍ਰੰਤੂ, ਇਸ ਗੰਭੀਰ ਦੋਸ਼ ਨੇ ਉਹਨਾਂ ਦੀ ਭੂਮਿਕਾ ਉਪਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਅੱਜ ਵਿਜੀਲੈਂਸ ਖੁਦ ਕਠਹਿਰੇ 'ਚ ਆ ਕੇ ਖੜ੍ਹੀ ਹੋ ਗਈ ਹੈ। ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖੀ ਜਾ ਚੁੱਕੀ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਾਂ ਅੰਦਰ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਸੀ ਜਦੋਂ ਇਹਨਾਂ ਅਫਸਰਾਂ ਨੇ ਸਰਕਾਰ ਤੇ ਦਬਾਅ ਬਣਾਉਣ ਲਈ ਸੂਬੇ ਅੰਦਰ ਹੜਤਾਲ ਕੀਤੀ ਸੀ ਤਾਂ ਮੁੱਖ ਮੰਤਰੀ ਨੇ ਸਾਰੇ ਅਫਸਰਾਂ ਦਾ ਤਬਾਦਲਾ ਮੀਲਾਂ ਦੂਰ ਕਰ ਦਿੱਤਾ ਸੀ ਤੇ ਇਹਨਾਂ ਕੋਲੋਂ ਰਜਿਸਟਰੀ ਦੇ ਅਧਿਕਾਰ ਵੀ ਖੋਹ ਲਏ ਗਏ। 

 

ਇਹ ਵੀ ਪੜ੍ਹੋ