Lok Sabha Elections 2024: ਪੰਜਾਬ ਵਿੱਚ ਆਪ ਨੂੰ ਦੋਹਰਾ ਝਟਕਾ, ਜਲੰਧਰ ਦੇ ਸਾਂਸਦ ਰਿੰਕੂ ਤੇ ਵਿਧਾਇਕ ਸ਼ੀਤਲ ਭਾਜਪਾ 'ਚ ਸ਼ਾਮਲ

Lok Sabha Elections 2024: ਲੋਕ ਸਭਾ ਚੋਣਾਂ ਜਿਵੇਂ ਨੇੜੇ ਆ ਰਹੀਆਂ ਹਨ ਓਵੇਂ ਓਵੇਂ ਸਿਆਸੀ ਆਗੂਆਂ ਵੱਲੋਂ ਪਾਰਟੀ ਬਦਲਣ ਦਾ ਦੌਰ ਵੀ ਤੇਜ਼ ਹੋ ਰਿਹਾ ਹੈ। ਪਹਿਲਾਂ ਰਵਨੀਤ ਬਿੱਟੂ ਕਾਂਗਰਸ ਛੱਡਕੇ ਬੀਜੇਪੀ ਵਿੱਚ ਚਲੇ ਗਏ। ਹੁਣ ਪੰਜਾਬ ਚ ਆਪ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਆਪ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਬੀਜੇਪੀ ਵਿੱਚ ਚਲੇ ਗਏ ਹਨ।

Courtesy: X

Share:

Lok Sabha Elections 2024: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਜਿਸ ਨੂੰ ਲੈ ਕੇ ਰਾਜਨੀਤੀ ਵਿੱਚ ਉਥਲ-ਪੁਥਲ ਮੱਚੀ ਹੋਈ ਹੈ।ਖਾਸ ਤੌਰ ਤੇ ਪੰਜਾਬ ਵਿੱਚ ਸਿਆਸੀ ਮਹੌਲ ਗਰਮਾਇਆ ਹੋਇਆ ਹੈ। ਅੱਜ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਦੋਹਰਾ ਝਟਕਾ ਲਗਿਆ ਹੈ। ਜਲੰਧਰ ਤੋਂ ਮੌਜੂਦਾ ਸਾਂਸਦ ਸੁਸ਼ੀਲ ਕੁਮਾਰ ਉਰਫ਼ ਰਿੰਕੂ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਰਿੰਕੂ ਸਿੰਘ ਜਲੰਧਰ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ ਆਪ ਦੀ ਮੈਂਬਰਸ਼ਿਪ ਅਤੇ ਸੰਸਦ ਮੈਂਬਰ ਦੀ ਪੋਸਟ ਤੋਂ ਵੀ ਅਸਤੀਫਾ ਦੇ ਦਿੱਤਾ। ਹਾਲਾਂਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਜਲੰਧਰ ਤੋਂ ਇਕ ਵਾਰ ਫਿਰ ਟਿਕਟ ਦਿੱਤੀ ਸੀ। ਪਰ ਉਹ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ 'ਆਪ' ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ।

ਪਿਛਲੇ ਕਾਫੀ ਦਿਨਾਂ ਤੋਂ ਚਲ ਰਹੀ ਸੀ ਚਰਚਾ

ਦਸ ਦੇਈਏ ਕਿ ਸਾਂਸਦ ਸੁਸ਼ੀਲ ਕੁਮਾਰ ਉਰਫ਼ ਰਿੰਕੂ ਅਤੇ ਸ਼ੀਤਲ ਅੰਗੁਰਾਲ ਬਾਰੇ ਚਰਚਾ ਸੀ ਕਿ ਉਹ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸੇ ਖਬਰ ਦੀ ਪੁਸ਼ਟੀ ਸ਼ੀਤਲ ਦੀ ਫੇਸਬੁੱਕ ਪੋਸਟ ਨੇ ਕੀਤੀ ਹੈ। ਪਿਛਲੇ ਦਿਨੀਂ ਭਗਵੰਤ ਮਾਨ ਨੇ ਜਲੰਧਰ ਜਾ ਕੇ ਸਾਂਸਦ ਰਿੰਕੂ ਨਾਲ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਚਰਚਾਵਾਂ ਤੇ ਵਿਰਾਮ ਲਗਾ ਦਿੱਤੀ ਸੀ। ਪੰਜਾਬ ਵਿੱਚ ਸੱਤਾ ਵਿੱਚ ਕਾਬਜ ਆਮ ਆਦਮੀ ਪਾਰਟੀ ਲਈ ਚੋਣਾਂ ਤੋਂ ਪਹਿਲੇ ਇਹ ਵੱਡਾ ਝਟਕਾ ਹੈ, ਕਿਉਂਕਿ ਪੰਜਾਬ ਤੋਂ ਅਜੇ ਤੱਕ ਸਿਰਫ ਇਕ ਸਾਂਸਦ ਹੀ ਹੈ। ਉਥੇ ਹੀ ਵਿਧਾਇਕ ਦਾ ਪਾਰਟੀ ਛੜਣਾ ਵੱਡੇ ਸਵਾਲ ਖੜ੍ਹੇ ਕਰ ਸਕਦਾ ਹੈ।

ਕਾਂਗਰਸ ਨੂੰ ਕੱਲ ਲਗਿਆ ਸੀ ਝਟਕਾ, ਸਾਂਸਦ ਬਿੱਟੂ ਬਣੇ ਭਾਜਪਾਈ

ਇਸ ਤੋਂ ਪਹਿਲੇ ਕੱਲ ਕਾਂਗਰਸ ਨੂੰ ਭਾਜਪਾ ਨੇ ਝਟਕਾ ਦਿੱਤਾ ਸੀ। ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਵਾਰ ਪੰਜਾਬ ਵਿੱਚ ਕਿਸੇ ਹੋਰ ਲੋਕ ਸਭਾ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ। ਪਰ ਬਿੱਟੂ ਲੁਧਿਆਣਾ ਤੋਂ ਹੀ ਚੋਣ ਲੜਨਾ ਚਾਹੁੰਦੇ ਸਨ, ਜਿਸ ਕਰਕੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਟਿਕਟ ਤੇ ਹੁਣ ਲੁਧਿਆਣਾ ਸੀਟ ਤੋ ਉਮੀਦਵਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ