Amritsar: ਬਨਿਆਨ ਪਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਬ-ਇੰਸਪੈਕਟਰ ਤੇ ਵੱਡਾ ਐਕਸ਼ਨ, ਮੁਅੱਤਲ ਕੀਤਾ 

Amritsar: ਮਾਮਲਾ ਥਾਣਾ ਰਾਮਬਾਗ ਦਾ ਹੈ। ਦਸ ਦੇਈਏ ਕਿ ਕੱਲ ਵੀਡੀਓ ਵਾਇਰਲ ਹੋਈ ਸੀ। ਇਸ 'ਚ ਰਾਮਬਾਗ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਬਨਿਆਨ ਪਾ ਕੇ ਸ਼ਿਕਾਇਤ ਸੁਣ ਰਿਹਾ ਸੀ।

Share:

Amritsar: ਅੰਮ੍ਰਿਤਸਰ 'ਚ ਬਨਿਆਨ ਪਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਬ-ਇੰਸਪੈਕਟਰ ਤੇ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਕਾਰਵਾਈ ਕੀਤੀ ਗਈ ਹੈ। ਮਾਮਲਾ ਏ.ਡੀ.ਸੀ.ਪੀ. ਤੱਕ ਪਹੁੰਚਿਆ ਤਾਂ ਉਨ੍ਹਾਂ ਤੁਰੰਤ ਉਸ ਨੂੰ ਮੁਅੱਤਲ ਕਰ ਦਿੱਤਾ। ਏ.ਡੀ.ਸੀ.ਪੀ. ਨਵਜੋਤ ਸਿੰਘ ਨੇ ਸਬ-ਇੰਸਪੈਕਟਰ ਸਵਰਨ ਸਿੰਘ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਮਾਮਲਾ ਥਾਣਾ ਰਾਮਬਾਗ ਦਾ ਹੈ। ਦਸ ਦੇਈਏ ਕਿ ਕੱਲ ਵੀਡੀਓ ਵਾਇਰਲ ਹੋਈ ਸੀ। ਇਸ 'ਚ ਰਾਮਬਾਗ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਬਨਿਆਨ ਪਾ ਕੇ ਸ਼ਿਕਾਇਤ ਸੁਣ ਰਿਹਾ ਸੀ।

ਵੀਡੀਓ ਵਾਇਰਲ ਵਿੱਚ ਕੀ ਆਇਆ ਸੀ ਸਾਹਮਣੇ

ਵਾਇਰਲ ਹੋਈ ਵੀਡੀਓ ਵਿੱਚ ਐਸਆਈ ਦੇ ਸਾਹਮਣੇ ਬੈਠਾ ਵਿਅਕਤੀ ਆਪਣੇ ਘਰ 'ਤੇ ਹੋਏ ਹਮਲੇ ਦੀ ਸ਼ਿਕਾਇਤ ਸੁਣਾਉਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸ਼ਿਕਾਇਤ ਸੁਣ ਕੇ ਐਸਆਈ ਆਪਣੀ ਬਨਿਆਨ ਵਿੱਚ ਸ਼ਰਾਬ ਦਾ ਗਲਾਸ ਚੁੱਕ ਕੇ ਇੱਕ ਪਾਸੇ ਰੱਖਦਾ ਹੈ, ਜਦੋਂ ਕਿ ਉਸਦੀ ਬੈਲਟ ਸਾਹਮਣੇ ਮੇਜ਼ ਉੱਤੇ ਪਈ ਹੈ। ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। 

ਇਹ ਵੀ ਪੜ੍ਹੋ

Tags :