ਵਿਧਾਇਕ ਗੱਜਣ ਮਾਜਰਾ ਤੇ ਈਡੀ ਦਾ ਵੱਡਾ ਐਕਸ਼ਨ, 35.10 ਕਰੋੜ ਰੁਪਏ ਦੀ ਜਾਇਦਾਦ ਕੀਤੀ ਅਟੈਚ

ਮੌਜਦਾ ਵਿਧਾਇਕ ਤੇ ਬੈਕਾਂ ਤੋਂ ਲੋਨ ਲੈ ਕੇ ਉਸਨੂੰ ਚੁਕਾਉਣ ਦੀ ਬਜਾਏ ਦੂਜਿਆਂ ਫਰਮਾਂ ਨੂੰ ਟ੍ਰਾਂਸਫਰ ਕਰਨ ਦਾ ਦੋਸ਼ ਲਗਿਆ ਹੈ ਅਤੇ ਉਹਨਾਂ ਨੂੰ ਨਵੰਬਰ ਮਹੀਨੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। 

Share:

ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਐਕਸ਼ਨ ਲਿਆ ਹੈ। ਈਡੀ ਨੇ ਜਸਵੰਤ ਸਿੰਘ ਗੱਜਣ ਮਾਜਰਾ ਦੀ 35.10 ਕਰੋੜ ਰੁਪਏ ਦੀ ਜਾਇਦਾਦ ਨੂੰ ਕੇਸ ਨਾਲ ਅਟੈਚ ਕੀਤਾ ਹੈ। ਮੌਜਦਾ ਵਿਧਾਇਕ ਤੇ ਬੈਕਾਂ ਤੋਂ ਲੋਨ ਲੈ ਕੇ ਉਸਨੂੰ ਚੁਕਾਉਣ ਦੀ ਬਜਾਏ ਦੂਜਿਆਂ ਫਰਮਾਂ ਨੂੰ ਟ੍ਰਾਂਸਫਰ ਕਰਨ ਦਾ ਦੋਸ਼ ਲਗਿਆ ਹੈ ਅਤੇ ਉਹਨਾਂ ਨੂੰ ਨਵੰਬਰ ਮਹੀਨੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਈਡੀ ਨੇ ਦਸਿਆ ਕਿ ਮਲੇਰਕੋਟਲਾ ਵਿੱਖੇ ਜਾਇਦਾਦ ਤਾਰਾ ਕਾਰਪੋਰੇਸ਼ਨ ਲਿਮਿਟੇਡ (ਟੀਸੀਐਲ) ਦੀ ਹੈ। ਇਸ ਨੂੰ ਕੁਰਕ ਕਰਨ ਦੇ ਲਈ ਪੀਐਮਐਲਏ ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਹੈ। ਹੁਣ ਇਸ ਜਾਇਦਾਦ ਨੂੰ ਲੈ ਕੇ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾ ਸਕੇਗਾ। 

3.12 ਕਰੋੜ ਦੀ ਰਕਮ ਮਾਜਰਾ ਦੇ ਨਿੱਜੀ ਖਾਤਿਆਂ ਵਿੱਚ ਕੀਤੀ "ਡਾਇਵਰਟ"

ਈਡੀ ਨੇ ਕਿਹਾ ਕਿ ਮਾਲੇਰਕੋਟਲਾ ਵਿੱਚ ਸਥਿਤ ਸੰਪਤੀ, ਤਾਰਾ ਕਾਰਪੋਰੇਸ਼ਨ ਲਿਮਟਿਡ ਦੀ ਹੈ ਅਤੇ ਇਸ ਨੂੰ ਕੁਰਕ ਕਰਨ ਲਈ ਪੀਐਮਐਲਏ ਦੇ ਤਹਿਤ ਇੱਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਕਰਜ਼ੇ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੋਂ ਵੱਖ-ਵੱਖ ਜਾਅਲੀ ਫਰਮਾਂ ਨੂੰ ਮੋੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਤਾਰਾ ਹੈਲਥ ਫੂਡ ਲਿਮਿਟੇਡ ਅਤੇ  ਤਾਰਾ ਸੇਲਜ਼ ਲਿਮਿਟੇਡ ਵਿੱਚ ਡਾਇਵਰਟ ਕੀਤਾ ਗਿਆ ਸੀ। ਤਾਰਾ ਹੈਲਥ ਫੂਡ ਲਿਮਟਿਡ ਨੂੰ ਪ੍ਰਾਪਤ ਹੋਈਆਂ ਰਕਮਾਂ ਦੀ ਵਰਤੋਂ ਹੋਰ ਉਦੇਸ਼ਾਂ ਲਈ ਕੀਤੀ ਗਈ ਸੀ, ਜਿਨ੍ਹਾਂ ਲਈ ਕਰਜ਼ਾ ਲਿਆ ਗਿਆ ਸੀ। ਈਡੀ ਨੇ ਕਿਹਾ ਕਿ 3.12 ਕਰੋੜ ਰੁਪਏ ਦੀ ਰਕਮ ਮਾਜਰਾ ਦੇ ਨਿੱਜੀ ਖਾਤਿਆਂ ਵਿੱਚ "ਡਾਇਵਰਟ" ਕੀਤੀ ਸੀ ਅਤੇ 33.99 ਕਰੋੜ ਰੁਪਏ ਮੈਸਰਜ਼ ਟੀਐਚਐਫਐਲ ਨੂੰ ਦਿੱਤੇ ਗਏ ਸਨ। ਮਨੀ ਲਾਂਡਰਿੰਗ ਦਾ ਮਾਮਲਾ 40.92 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਨਾਲ ਜੁੜੀ ਸੀਬੀਆਈ ਐਫਆਈਆਰ ਤੋਂ ਪੈਦਾ ਹੋਇਆ ਹੈ।

ਇਹ ਵੀ ਪੜ੍ਹੋ