ਬਠਿੰਡਾ ਵਿੱਚ 4 ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ, 35 ਲੱਖ ਰੁਪਏ ਦੀ ਜਾਇਦਾਦ ਜ਼ਬਤ

ਦਿੱਲੀ ਦੇ ਸਮਰੱਥ ਅਧਿਕਾਰੀ ਨੇ 68F NDPS ਐਕਟ ਤਹਿਤ ਪ੍ਰਾਪਰਟੀ ਨੂੰ ਜ਼ਬਤ ਕਰ ਲਿਆ ਹੈ। ਟੀਮਾਂ ਵਲੋਂ ਨਸ਼ਾ ਤਸਕਰਾਂ ਦੀਆਂ ਇਹਨਾਂ ਜਾਇਦਾਦਾਂ ਦੇ ਬਾਹਰ ਪੋਸਟਰ ਵੀ ਲਗਾਏ ਗਏ ਹਨ। 

Share:

ਪੰਜਾਬ ਸਰਕਾਰ ਵਲੋਂ ਨਸ਼ਾ ਤਸਰਕਾਂ ਤੇ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਕੜੀ ਵਿੱਚ ਬਠਿੰਡਾ ਦੇ 4 ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਦੀ 35 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਤਸਕਰਾਂ ਇਹ ਜਾਇਦਾਦ ਨੇ ਨਸ਼ੇ ਦੇ ਕਾਰੋਬਾਰ ਰਾਹੀਂ ਬਣਾਈ ਸੀ। ਦਿੱਲੀ ਦੇ ਸਮਰੱਥ ਅਧਿਕਾਰੀ ਨੇ 68F NDPS ਐਕਟ ਤਹਿਤ ਪ੍ਰਾਪਰਟੀ ਨੂੰ ਜ਼ਬਤ ਕਰ ਲਿਆ ਹੈ। ਟੀਮਾਂ ਵਲੋਂ ਨਸ਼ਾ ਤਸਕਰਾਂ ਦੀਆਂ ਇਹਨਾਂ ਜਾਇਦਾਦਾਂ ਦੇ ਬਾਹਰ ਪੋਸਟਰ ਵੀ ਲਗਾਏ ਗਏ ਹਨ। SSP ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ NDPS ਦੇ 24 ਕੇਸ ਸਮਰੱਥ ਅਧਿਕਾਰੀ ਦਿੱਲੀ ਨੂੰ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ 4 NDPS ਕੇਸਾਂ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਬਾਕੀ 20 ਕੇਸ ਸਮਰੱਥ ਅਧਿਕਾਰੀ ਕੋਲ ਵਿਚਾਰ ਅਧੀਨ ਹਨ। ਜਿਸਦੀ ਕੁੱਲ ਕੀਮਤ ਕਰੀਬ 3 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਬਠਿੰਡਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਜ਼ਬਤ ਕਰਨ ਲਈ ਸਮਰੱਥ ਅਥਾਰਟੀ ਦਿੱਲੀ ਨੂੰ ਭੇਜਿਆ ਜਾਵੇਗਾ।

ਫ੍ਰੀਜ਼ ਕੀਤੀ ਗਈ ਜਾਇਦਾਦਾਂ ਤੇ ਲਗਾਏ ਨੋਟਿਸ

ਇਸ ਤੋਂ ਇਲਾਵਾ ਸਬੰਧਤ ਥਾਣੇ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਪੁਸ਼ਟੀ ਕੀਤੇ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਮੁਲਜ਼ਮਾਂ ਦੇ ਘਰਾਂ ’ਤੇ ਚਿਪਕਾ ਦਿੱਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਅਨੁਸਾਰ ਜਿਸ ਜਾਇਦਾਦ ਦੀ ਪੁਸ਼ਟੀ ਹੋ ​​ਚੁੱਕੀ ਹੈ, ਉਸ ਨੂੰ ਰਿਸ਼ਤੇਦਾਰਾਂ/ਪਰਿਵਾਰ ਦੇ ਨਾਂ 'ਤੇ ਵੇਚਿਆ ਜਾਂ ਟਰਾਂਸਫਰ ਨਹੀਂ ਕੀਤਾ ਜਾ ਸਕਦਾ। SSP ਨੇ ਨਸ਼ਿਆਂ ਦੇ ਤਸਕਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਸੁਚੇਤ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਨੂੰ ਮਾੜੇ ਅੰਜਾਮ ਦਾ ਸਾਹਮਣਾ ਕਰਨਾ ਪਵੇਗਾ। ਜ਼ਿਲ੍ਹੇ ਵਿੱਚ 4 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਗਿਆ ਹੈ। ਉਸ ਦੀ ਫ੍ਰੀਜ਼ ਕੀਤੀ ਜਾਇਦਾਦ 'ਤੇ ਨੋਟਿਸ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਇਸ ਸੰਪਤੀ ਨੂੰ ਨਹੀਂ ਵੇਚ ਸਕਣਗੇ, ਜਿਸ ਸਬੰਧੀ ਅਗਲੇਰੀ ਕਾਰਵਾਈ ਤੋਂ ਬਾਅਦ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ