Bharat Band: ਕਿਸਾਨਾਂ ਨੂੰ ਮਿਲਿਆ ਹਰ ਵਰਗ ਦਾ ਹੁੰਗਾਰਾ, ਪੰਜਾਬ ਭਰ ਵਿੱਚ ਬੰਦ ਰਿਹਾ ਸਫਲ

ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁੱਝ ਰਿਹਾ ਠੱਪ, ਪੈਟਰੋਲ ਪੰਪ, ਬੱਸਾਂ, ਦੁਕਾਨਾਂ ਰਹੀਆਂ ਬੰਦ, ਕਈ ਜਗ੍ਹਾਂ ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਲਾਏ ਧਰਨੇ, ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ

Share:

Punjab News: ਆਪਣੀ ਮੰਗਾਂ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੀ ਗਈ ਬੰਦ ਦੇ ਸੱਦੇ ਤੇ ਲੁਧਿਆਣਾ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ ਅਤੇ ਹੋਰ ਜਿਲ੍ਹਿਆਂ ਵਿੱਚ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਹੀ ਰਹੀਆਂ। ਉਧਰ ਕਿਸਾਨ ਸੰਗਠਨਾਂ ਵੱਲੋਂ ਸ਼ਹਿਰਾਂ ਵਿੱਚ ਰੋਸ਼ ਮਾਰਚ ਕੱਢ ਕੇ ਕੁੱਝ ਖੁਲੀਆਂ ਹੋਈਆਂ ਦੁਕਾਨਾਂ ਨੂ ਬੰਦ ਕਰਨ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀ।

ਵਰਣਯੋਗ  ਹੈ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਰੋਹ ਵਿੱਚ ਕੁੱਝ ਦਿਨ੍ਹਾਂ ਪਹਿਲਾ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਕਰਨ ਤੋਂ ਇਲਾਵਾ 16 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਕਿਸਾਨ ਆਗੂਆਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀਆੰ ਨਾਲ ਕੀਤੀ ਵੀ ਜਾ ਰਹੀ ਸੀ, ਪਰ ਮੀਟਿੰਗ ਬੇਸਿੱਟਾ ਰਹੀ।

ਪੁਲਿਸ ਦੇ ਸਖਤ ਪ੍ਰਬੰਧ

ਬੰਦ ਦੇ ਸੱਦੇ ਦੇ ਚੱਲਦਿਆ ਵੱਖ-ਵੱਖ ਜਿਲ੍ਹਿਆਂ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਚੱਪੇ-ਚੱਪੇ ਤੇ ਪੁਲਿਸ ਦੇ ਜਵਾਨ ਤੈਨਾਤ ਰਹੇ। ਹਰ ਕਿਸੇ ਦੇ ਆਉਣ ਜਾਣ ਤੇ ਨਜਰ ਰੱਖੀ ਜਾ ਰਹੀ ਸੀ।

ਬੰਦ ਕਾਰਨ ਗੁਰਦਾਸਪੁਰ ਬੱਸ ਅੱਡੇ ਤੇ ਖੜੀਆ ਬੱਸਾਂ--ਫੋਟੋ ਜੇਬੀਟੀ
ਬੰਦ ਕਾਰਨ ਗੁਰਦਾਸਪੁਰ ਬੱਸ ਅੱਡੇ ਤੇ ਖੜੀਆ ਬੱਸਾਂ--ਫੋਟੋ ਜੇਬੀਟੀ

ਬੱਸਾਂ ਦਾ ਚੱਕਾ ਜਾਮ

ਕਿਸਾਨ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਕਰਨ ਦੀ ਕੀਤੇ ਗਏ ਐਲਾਨ ਦੇ ਚੱਲਦਿਆਂ ਬੱਸਾਂ ਦਾ ਚੱਕਾ ਜਾਮ ਰਿਹਾ। ਬੱਸਾਂ ਬੱਸ ਸਟੈਂਡ ਤੇ ਹੀ ਖੜੀਆ ਵੇਖੀਆਂ ਗਈਆਂ। ਹਾਲਾਂਕਿ ਕੁੱਝ ਲੋਕ ਆਪਣੇ ਮੰਜਿਲ ਵੱਲ ਜਾਣ ਲਈ ਬੱਸ ਸਟੈਂਡ ਤੇ ਪ੍ਰੇਸ਼ਾਨ ਹੁੰਦੇ ਵੇਖੇ ਗਏ। ਕਈ ਜਿਲ੍ਹਿਆਂ ਵਿੱਚ ਪੈਟਰੋਲ ਪੰਪ ਵੀ ਬੰਦ ਰਹੇ।

ਇਹ ਵੀ ਪੜ੍ਹੋ