ਭਗਵੰਤ ਮਾਨ ਨੇ ਮਾਰਿਆ ਛਾਪਾ, ਪਈਆਂ ਭਾਜੜਾਂ, ਦੇਖੋ ਵੀਡਿਓ

ਸੀਐਮ ਚੰਡੀਗੜ੍ਹ ਤੋਂ ਆਪਣੇ ਕਾਫਿਲੇ ਸਮੇਤ ਨਿਕਲੇ। ਕਿਸੇ ਨੂੰ ਕੋਈ ਖ਼ਬਰ ਨਹੀਂ ਸੀ ਕਿ ਕਿੱਥੇ ਜਾਣਾ ਹੈ। ਅਚਾਨਕ ਹੀ ਰਸਤੇ 'ਚ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਨ ਲੱਗੇ। 

Share:

ਪੰਜਾਬ ਦੇ ਸੀਐਮ ਭਗਵੰਤ ਮਾਨ ਆਪਣੇ ਵੱਖਰੇ ਅੰਦਾਜ਼ ਕਰਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਵੀਰਵਾਰ ਨੂੰ ਭਗਵੰਤ ਮਾਨ ਨੇ ਆਪਣੀ ਚੈਕਿੰਗ ਨਾਲ ਅਫ਼ਸਰਸ਼ਾਹੀ ਨੂੰ ਭਾਜੜਾਂ ਪਾ ਦਿੱਤੀਆਂ। ਚੰਡੀਗੜ੍ਹ ਤੋਂ ਖੰਨਾ ਜਾਣ ਦਾ ਸਰਕਾਰੀ ਰੂਟ ਲਾਇਆ ਗਿਆ ਸੀ। ਸੀਐਮ ਫਤਹਿਗੜ੍ਹ ਸਾਹਿਬ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਨ ਰੁਕ ਗਏ। ਅਚਾਨਕ ਸਾਂਝ ਕੇਂਦਰ ਪਹੁੰਚੇ। ਲੋਕਾਂ ਨਾਲ ਗੱਲਬਾਤ ਕੀਤੀ। ਇਸਤੋਂ ਬਾਅਦ ਉਹ ਬੱਸੀ ਪਠਾਣਾਂ ਦੇ ਸੁਵਿਧਾ ਕੇਂਦਰ ਪਹੁੰਚੇ। ਇਸ ਦੌਰਾਨ ਆਮ ਲੋਕਾਂ ਨੇ ਮੁੱਖ ਮੰਤਰੀ ਨੂੰ ਆਪਣੇ ਦੁੱਖੜੇ ਸੁਣਾਏ ਅਤੇ ਦੱਸਿਆ ਕਿ ਉਨ੍ਹਾਂ ਦੇ ਕੰਮ ਸਮੇਂ ਸਿਰ ਨਹੀਂ ਹੁੰਦੇ। 

ਭਗਵੰਤ ਮਾਨ ਦੇ ਛਾਪੇ ਦੀ ਦੇਖੋ ਵੀਡਿਓ.... 

 

 

 

ਇਹ ਵੀ ਪੜ੍ਹੋ