ਪਤਨੀ ਸਾਮਣੇ ਭਗਵੰਤ ਮਾਨ ਦੇ ਨਹੀਂ ਚੱਲਦੇ ਹੁਕਮ, ਜਾਣੋ CM ਦੇ ਘਰ ਦੀ INSIDE STORY 

ਪ੍ਰੰਤੂ ਜਦੋਂ ਗੱਲ ਪਤਨੀ ਦੀ ਆਉਂਦੀ ਹੈ ਤਾਂ ਆਦਮੀ ਨੂੰ ਆਪਣੇ ਅਹੁਦੇ ਜਾਂ ਕੁਰਸੀਆਂ ਨਹੀਂ ਸਿਰਫ਼ ਰਿਸ਼ਤਾ ਹੀ ਦੇਖਣਾ ਪੈਂਦਾ ਹੈ ਤੇ ਘਰ ਅੰਦਰ ਆਪਣੀ ਜੀਵਨਸਾਥਣ ਦੀ ਗੱਲ ਮੰਨਣੀ ਹੀ ਪੈਂਦੀ ਹੈ। ਅਜਿਹੀ ਹੀ ਅੰਦਰੂਨੀ ਕਹਾਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੀ ਹੈ, ਜੋ ਅੱਜ ਤੁਹਾਨੂੰ ਵੀ ਦੱਸਣ ਜਾ ਰਹੇ ਹਾਂ.....

Courtesy: file photo

Share:

ਸਮਾਜ 'ਚ ਅਕਸਰ ਕਿਹਾ ਤੇ ਸੁਣਿਆ ਜਾਂਦਾ ਹੈ ਕਿ ਆਦਮੀ ਭਾਵੇਂ ਆਪਣੀ ਜ਼ਿੰਦਗੀ 'ਚ ਜਿੰਨੇ ਮਰਜ਼ੀ ਉੱਚੇ ਅਹੁਦੇ 'ਤੇ ਪਹੁੰਚ ਜਾਵੇ, ਜਿੱਡਾ ਮਰਜ਼ੀ ਅਫ਼ਸਰ ਜਾਂ ਸਿਆਸੀ ਰਾਜਾ ਬਣ ਜਾਵੇ ਪ੍ਰੰਤੂ ਜਦੋਂ ਗੱਲ ਪਤਨੀ ਦੀ ਆਉਂਦੀ ਹੈ ਤਾਂ ਆਦਮੀ ਨੂੰ ਆਪਣੇ ਅਹੁਦੇ ਜਾਂ ਕੁਰਸੀਆਂ ਨਹੀਂ ਸਿਰਫ਼ ਰਿਸ਼ਤਾ ਹੀ ਦੇਖਣਾ ਪੈਂਦਾ ਹੈ ਤੇ ਘਰ ਅੰਦਰ ਆਪਣੀ ਜੀਵਨਸਾਥਣ ਦੀ ਗੱਲ ਮੰਨਣੀ ਹੀ ਪੈਂਦੀ ਹੈ। ਅਜਿਹੀ ਹੀ ਅੰਦਰੂਨੀ ਕਹਾਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੀ ਹੈ, ਜੋ ਅੱਜ ਤੁਹਾਨੂੰ ਵੀ ਦੱਸਣ ਜਾ ਰਹੇ ਹਾਂ.....

ਸੀਐਮ ਨੇ ਹੱਸਦੇ-ਹੱਸਦੇ ਸਾਂਝੇ ਕੀਤੇ ਨਿੱਜੀ ਜ਼ਿੰਦਗੀ ਦੇ ਪਲ 

ਮੈਂ ਤਾਂ ਘਰ ਜਾਂਦੇ ਹੀ ਆਮ ਇਨਸਾਨ ਬਣ ਜਾਂਦਾ ਹਾਂ। ਘਰ ਜਾ ਕੇ ਤਾਂ ਬੱਸ ਘਰਵਾਲੀ ਦੀ ਹੀ ਸੁਣਦਾ ਹਾਂ। ਮੇਰੀ ਘਰਵਾਲੀ ਡਾਕਟਰ ਹੈ ਤਾਂ ਕਈ ਵਾਰ ਅੰਗਰੇਜ਼ੀ 'ਚ ਵੀ ਬਹੁਤ ਕੁੱਝ ਬੋਲ ਦਿੰਦੀ ਹੈ। ਘਰ 'ਚ ਮੇਰੇ ਹੁਕਮ ਨਹੀਂ ਚੱਲਦੇ, ਉੱਥੇ ਤਾਂ ਮੈਂ ਆਮ ਲੋਕਾਂ ਵਾਗੂੰ ਪਤਨੀ ਦੀ ਹੀ ਸੁਣਦਾ ਹਾਂ। ਮੈਂ ਘਰ 'ਚ ਸੀਐਮ ਨਹੀਂ ਹਾਂ...। ਦੱਸ ਦਈਏ ਕਿ ਭਗਵੰਤ ਮਾਨ ਨੇ ਖੁਦ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਹ ਖੁਲਾਸਾ ਕੀਤਾ। ਬੀਤੇ ਦਿਨੀਂ ਇੱਕ ਕਾਲਜ ਦੇ ਸਮਾਗਮ ਦੌਰਾਨ ਇੱਕ ਵਿਦਿਆਰਥਣ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਘਰ 'ਚ ਵੀ ਉਹ ਮੁੱਖ ਮੰਤਰੀ ਹੁੰਦੇ ਹਨ ਜਾਂ ਆਮ ਇਨਸਾਨ। ਇਸਦਾ ਜਵਾਬ ਭਗਵੰਤ ਮਾਨ ਨੇ ਹੱਸਦੇ ਹੋਏ ਦਿੱਤਾ ਸੀ। 

ਵਿਦਿਆਰਥੀ ਵਰਗ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ 

ਇਸ ਸਮਾਗਮ ਦੌਰਾਨ ਭਗਵੰਤ ਮਾਨ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਜੇਕਰ ਕੋਈ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਹੈ ਤਾਂ ਸਖ਼ਤ ਮਿਹਨਤ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਸਟੇਜ ਸ਼ੋਅ ਕਰਦੇ ਸਨ, ਉਦੋਂ ਤੋਂ ਹੀ ਉਹ ਸਮਾਜ ਵਿਰੋਧੀ ਬੁਰਾਈਆਂ 'ਤੇ ਵਿਅੰਗ ਕਰਦੇ ਸਨ। ਅੱਜ ਵੀ ਉਹ ਇਹ ਕਰ ਰਹੇ ਹਨ। ਅੱਜ ਸਮਾਂ ਬਦਲ ਗਿਆ ਹੈ ਅਤੇ ਉਹ ਆਰਡਰ ਦੇ ਸਕਦੇ ਹਨ। ਜੇ ਕੁੱਝ ਗਲਤ ਹੋ ਰਿਹਾ ਹੈ ਜਾਂ ਹਥਿਆਰਾਂ ਆਦਿ ਬਾਰੇ ਗਾਣੇ ਆਉਂਦੇ ਹਨ ਤਾਂ ਉਹ ਉਨ੍ਹਾਂ ਪ੍ਰਤੀ ਸਖ਼ਤ ਹਨ। ਮਾਨ ਨੇ ਵਿਦਿਆਰਥਣਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਅਪੀਲ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸੰਘਰਸ਼ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਉਹ ਮੈਰਿਟ ਵਿੱਚ ਆਉਂਦੇ ਹਨ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀਆਂ ਦੇਵੇਗੀ।

ਇਹ ਵੀ ਪੜ੍ਹੋ