ਭਗਵੰਤ ਮਾਨ ਸਰਕਾਰ ਨੇ ਸਿੱਖ ਇਤਿਹਾਸ ਨਾਲ ਜੁੜੀ ਅਹਿਮ ਮੰਗ ਕੀਤੀ ਪੂਰੀ

ਹਵੇਲੀ ਦੀ ਰੈਸਟੋਰੇਸ਼ਨ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫ਼ਾਊਂਡੇਸ਼ਨ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਸ ਕਾਰਜ ਨਾਲ ਜੁੜੀਆਂ ਸਮੂਹ ਧਿਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

Courtesy: ਭਗਵੰਤ ਮਾਨ ਸਰਕਾਰ ਨੇ ਦੀਵਾਨ ਟੋਡਰ ਮੱਲ ਹਵੇਲੀ ਦਾ ਕੰਮ ਸ਼ੁਰੂ ਕਰਾਇਆ

Share:

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਤੋਂ ਬਾਅਦ ਸੋਨੇ ਦੀ ਮੋਹਰਾਂ ਖੜ੍ਹੀਆਂ ਕਰ ਕੇ ਅੰਤਿਮ ਸੰਸਕਾਰ ਲਈ ਥਾਂ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਅਸਲ ਰੂਪ ਵਿੱਚ ਹੀ, ਦੀਵਾਨ ਟੋਡਰ ਮੱਲ ਵਿਰਾਸਤੀ ਫ਼ਾਊਂਡੇਸ਼ਨ ਪੰਜਾਬ ਵੱਲੋਂ, ਕੀਤੀ ਜਾਣ ਵਾਲੀ ਰੈਸਟੋਰੇਸ਼ਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਉਪਰੰਤ ਕੈਬਨਿਟ ਮੰਤਰੀ  ਤਰੁਨਪ੍ਰੀਤ ਸਿੰਘ ਸੌਂਦ ਨੇ ਕਰਵਾਈ।

ਭਗਵੰਤ ਮਾਨ ਰੋਜ਼ਾਨਾ ਲੈ ਰਹੇ ਸੀ ਫੀਡਬੈਕ

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਵੱਲੋਂ ਇਹ ਨਿਰਦੇਸ਼ ਸਨ ਕਿ ਇਸ ਨੇਕ ਕਾਰਜ ਲਈ ਜੋ ਵੀ ਕੰਮ ਪੰਜਾਬ ਸਰਕਾਰ ਵੱਲੋਂ ਕੀਤੇ ਜਾਣੇ ਹਨ, ਉਹ ਪਹਿਲ ਦੇ ਅਧਾਰ 'ਤੇ ਕੀਤੇ ਜਾਣ ਅਤੇ ਇਸ ਹਵੇਲੀ ਦੀ ਸੇਵਾ ਕਰਨ ਜਾ ਰਹੀ ਫ਼ਾਊਂਡੇਸ਼ਨ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪ ਅੱਗੇ ਹੋ ਕੇ ਫ਼ਾਊਂਡੇਸ਼ਨ ਦੀਆਂ ਮੀਟਿੰਗਾਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਨੁਮਾਇੰਦਿਆਂ ਨਾਲ ਕਰਵਾਈਆਂ ਤੇ ਪੰਜਾਬ ਸਰਕਾਰ ਨੇ ਦਿਨ ਰਾਤ ਇੱਕ ਕਰ ਕੇ ਸਾਰੀਆਂ ਪ੍ਰਵਾਨਗੀਆਂ ਫ਼ਾਊਂਡੇਸ਼ਨ ਨੂੰ ਦਿੱਤੀਆਂ।

ਫਾਊਂਡੇਸ਼ਨ ਦੀ ਪੂਰੀ ਮਦਦ ਕਰੇਗੀ ਸਰਕਾਰ 

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਕਾਰਜ ਦੇ ਨੇਪਰੇ ਚੜ੍ਹਨ ਤਕ ਜਦੋਂ ਵੀ ਕਦੇ ਫ਼ਾਊਂਡੇਸ਼ਨ ਨੂੰ ਕੋਈ ਵੀ ਲੋੜ ਪੈਂਦੀ ਹੈ, ਪੰਜਾਬ ਸਰਕਾਰ ਫ਼ਾਊਂਡੇਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਹ ਕਾਰਜ ਸੰਪੂਰਨ ਹੋਣ ਉਪਰੰਤ ਪੰਜਾਬ ਵਿਚਲੀਆਂ ਹੋਰਨਾਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਦੇ ਕਾਰਜ ਲਈ ਵੀ ਇਸ ਫ਼ਾਊਂਡੇਸ਼ਨ ਨਾਲ ਰਾਬਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਜ ਬਹੁਤ ਵੱਡੇ ਖਰਚੇ ਵਾਲਾ ਹੈ ਪਰ ਇਸ ਫ਼ਾਊਂਡੇਸ਼ਨ ਦੇ ਵਿਦੇਸ਼ਾਂ ਵਿੱਚ ਵਸਦੇ ਮੈਂਬਰਾਂ ਨੇ ਇਹ ਜ਼ਿੰਮੇਵਾਰੀ ਓਟ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜੋ ਕਿ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਸ ਕਾਰਜ ਨਾਲ ਜੁੜੀਆਂ ਸਮੂਹ ਧਿਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

ਵਿਧਾਇਕਾਂ ਨੇ ਵੀ ਜਤਾਈ ਖੁਸ਼ੀ

ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਤੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਫ਼ਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਫ਼ਾਊਂਡੇਸ਼ਨ ਵੱਲੋਂ ਜਿੱਥੇ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ, ਉੱਥੇ ਉਚੇਚੇ ਤੌਰ ਉੱਤੇ ਇਸ ਕਾਰਜ ਲਈ ਮਿਲੇ ਸਹਿਯੋਗ ਵਾਸਤੇ ਮਾਲਵਿੰਦਰ ਸਿੰਘ ਜੱਗੀ ਸਕੱਤਰ,  ਅੰਮ੍ਰਿਤਾ ਸਿੰਘ ਡਾਇਰੈਕਟਰ ਅਤੇ ਹਰਜੋਤ ਕੌਰ ਡਿਪਟੀ ਡਾਇਰੈਕਟਰ, ਪੁਰਾਤੱਤਵ ਵਿਭਾਗ, ਪੰਜਾਬ ਦਾ ਵੀ ਧੰਨਵਾਦ ਕੀਤਾ ਗਿਆ।

 

 

ਇਹ ਵੀ ਪੜ੍ਹੋ