ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਕਰਤਾ ਵੱਡਾ ਚੈਲੇਂਜ 

ਸੀਐਮ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਰਾਜਨੀਤੀ ਛੱਡ ਦੇਣਗੇ। ਜੇਕਰ ਸੁਨੀਲ ਜਾਖੜ ਜਾਂ ਭਾਜਪਾ ਦਾ ਕੋਈ ਹੋਰ ਆਗੂ ਇਹ ਗੱਲ ਸਾਬਿਤ ਕਰ ਦੇਵੇ। ਇਸ ਬਿਆਨ ਨਾਲ ਸੂਬੇ ਦੀ ਸਿਆਸਤ ਭਖ ਗਈ ਹੈ।  

Share:

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੱਡਾ ਚੈਲੇਂਜ ਕਰ ਦਿੱਤਾ। 26 ਜਨਵਰੀ ਦੀ ਪਰੇਡ ਦੌਰਾਨ ਪੰਜਾਬ ਦੀਆਂ ਝਾਕੀਆਂ ਨੂੰ ਥਾਂ ਨਾ ਦੇਣ ਦੇ ਮੁੱਦੇ ਤੋਂ ਬਾਅਦ ਸੁਨੀਲ ਜਾਖੜ ਦੇ ਇਲਜ਼ਾਮ ਕਿ 26 ਜਨਵਰੀ ਦੇ ਕੌਮੀ ਸਮਾਗਮ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਇਸ ਕਰਕੇ ਬਾਹਰ ਰੱਖਿਆ ਗਿਆ ਹੈ ਕਿਉਂਕਿ ਉਸ ਝਾਂਕੀ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਲੱਗੀ ਹੈ। ਜਿਸਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਜਾਖੜ ਨੂੰ ਚੈਲੇਂਜ ਕਰਦੇ ਹਨ ਕਿ ਉਹ ਝਾਂਕੀ ‘ਚ ਜੇਕਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਸਿੰਘ ਮਾਨ ਦੀ ਤਸਵੀਰ ਵਿਖਾ ਦੇਣ ਤਾਂ ਉਹ (ਭਗਵੰਤ ਮਾਨ) ਰਾਜਨੀਤੀ ਛੱਡ ਦੇਣਗੇ।

ਸੁਨੀਲ ਜਾਖੜ ਪੰਜਾਬ ਨਾ ਵੜਨ 

ਮੁੱਖ ਮੰਤਰੀ ਨੇ ਜਾਖੜ ’ਤੇ ਵਰ੍ਹਦਿਆਂ ਕਿਹਾ ਕਿ ਝਾਕੀ ’ਚ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ। ਉਨਾਂ ਕਿਹਾ ਜਾਖੜ ਹੁਣੇ-ਹੁਣੇ ਭਾਜਪਾ ’ਚ ਗਏ ਹਨ ਉਨਾਂ ਨੂੰ ਪੂਰੀ ਤਰ੍ਹਾਂ ਹਾਲੇ ਝੂਠ ਬੋਲਣਾ ਨਹੀਂ ਆਉਂਦਾ। ਇਸ ਲਈ ਇਹ ਬਿਆਨ ਦਿੰਦਿਆਂ ਉਨਾਂ ਦੇ ਬੁੱਲ੍ਹ ਕੰਬ ਰਹੇ ਹਨ। ਮਾਨ ਨੇ ਜਾਖੜ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਫੋਟੋ ਨਾ ਲੱਗੀ ਹੋਈ ਤਾਂ ਸੁਨੀਲ ਜਾਖੜ ਪੰਜਾਬ ’ਚ ਨਾ ਵੜਨ। ਵਰਨਣਯੋਗ ਹੈ ਕਿ ਇਹਨੀਂ ਦਿਨੀਂ ਝਾਕੀਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਵਾਰ ਇੱਕ ਦੂਜੇ ਉਪਰ ਜਾਰੀ ਹਨ। 

ਇਹ ਵੀ ਪੜ੍ਹੋ