ਭਗਵੰਤ ਮਾਨ ਨੇ 2 ਘੰਟੇ 'ਚ ਲੱਭਤਾ ਚੋਰੀ ਦਾ ਮੋਟਰਸਾਈਕਲ, ਜਾਣੋ ਪੂਰਾ ਮਾਮਲਾ 

ਪੰਜਾਬ ਪੁਲਿਸ ਜਿਹੜਾ ਕੰਮ ਨਹੀਂ ਕਰ ਸਕੀ, ਉਹ ਸੂਬੇ ਦੇ ਮੁੱਖ ਮੰਤਰੀ ਨੇ ਕਰਕੇ ਦਿਖਾ ਦਿੱਤਾ। ਜਿਸਤੋਂ ਬਾਅਦ ਸ਼ੋਸ਼ਲ ਮੀਡੀਆ ਉਪਰ ਵੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

Share:

ਮੁੱਖ ਮੰਤਰੀ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਇੱਕ ਵਿਅਕਤੀ ਦਾ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਹੋ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਕਹਿਣ ’ਤੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਸਪੀਕਰ ਦੀ ਪ੍ਰਵਾਨਗੀ ਵੀ ਮਿਲ ਗਈ। ਉਪਰੋਕਤ ਗੱਲਾਂ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਲਾਈਵ ਹੋ ਕੇ ਹੱਡਬੀਤੀ ਸੁਣਾ ਰਹੇ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਫਤਹਿਗੜ੍ਹ ਸਾਹਿਬ ਸਥਿਤ ਸਾਂਝ ਕੇਂਦਰ ਦਾ ਦੌਰਾ ਕੀਤਾ। ਜਦੋਂ ਉਹ ਸਾਂਝ ਕੇਂਦਰ ਪੁੱਜੇ ਤਾਂ ਪਹਿਲਾਂ ਤਾਂ ਉਥੇ ਮੌਜੂਦ ਲੋਕ ਉਨ੍ਹਾਂ ਨੂੰ ਸਭ ਕੁਝ ਵਧੀਆ ਕਹਿਣ ਲੱਗੇ ਪਰ ਜਦੋਂ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਲੋਕ ਕੁਝ ਝਿਜਕ ਰਹੇ ਹਨ ਤਾਂ ੳਨ੍ਹਾਂ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ ਤਾਂ ਕੁਝ ਹੋਰ ਹੀ ਕਹਿ ਰਹੀਆਂ ਹਨ ਤਾਂ ਲੋਕਾਂ ਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ। ਇਕ ਬਜ਼ਰਗ ਨੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਵਿਆਹ ’ਚ ਮੋਟਰਸਾਈਕਲ ਦਿੱਤਾ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਵਧੀਆ ਮੋਟਰਸਾਈਕਲ ਖਰੀਦ ਕੇ ਧੀ ਨੂੰ ਦੇ ਦਿੱਤਾ ਤੇ ਪੁਰਾਣਾ ਮੋਟਰਸਾਈਕਲ ਵਾਪਸ ਲੈ ਆਂਦਾ। ਬਾਅਦ ਵਿੱਚ ਪੁਰਾਣਾ ਮੋਟਰਸਾਈਕਲ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਮੋਟਰਸਾਈਕਲ ਦੋ ਮਹੀਨਿਆਂ ਤੋਂ ਹੁਸ਼ਿਆਰਪੁਰ ਥਾਣੇ ਖੜ੍ਹਾ ਹੈ।
ਮੁੱਖ ਮੁੰਤਰੀ ਨੇ ਨੇ ਆਪਣੀ ਇਕ ਹਾਸੇ ਵਾਲੀ ਸੀਡੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਵਾਰ ਇਕ ਵਿਅਕਤੀ ਦੇ ਘਰ ਚੋਰੀ ਹੋ ਗਈ। ਜਦੋਂ ਪੁਲਿਸ ਜਾਂਚ ਕਰਨ ਆਈ ਤਾਂ ਉਸ ਨੇ ਚੋਰੀ ਹੋਏ ਸਾਮਾਨ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਉਸ ਦਾ ਕਾਲੇ ਰੰਗ ਦਾ ਮੁਰਗਾ ਵੀ ਚੋਰੀ ਹੋ ਗਿਆ ਹੈ। ਜਾਂਚ ਕਰਨ ਆਏ ਅਧਿਕਾਰੀ ਨੇ ਕਿਹਾ ਕਿ ਮੁਰਗਾ ਤਾਂ ਉਨ੍ਹਾਂ ਦੇ ਘਰ ਘੁੰਮ ਰਿਹਾ ਹੈ, ਫੇਰ ਉਹ ਝੂਠੀ ਜਾਣਕਾਰੀ ਕਿਉਂ ਦੇ ਰਿਹਾ ਹੈ। ਉਸ ਆਦਮੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਤਫਤੀਸ਼ ਕਰਨ ਲਈ ਜਾਂਚ ਟੀਮ ਨੇ ਮੁਰਗਾ ਵੀ ਨਾਲ ਲੈ ਜਾਣਾ ਹੈ, ਇਸ ਲਈ ਮੁਰਗਾ ਉਸਦੇ ਲਈ ਚੋਰੀ ਹੋਇਆ ਹੀ ਸਮਝਿਆ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ  ਉਨ੍ਹਾਂ ਦੀ ਫਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਨਾਲ ਗੱਲ ਹੋਈ ਸੀ ਜਿਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਨੂੰ ਮੋਟਰਸਾਈਕਲ ਸੌਂਪ ਦਿੱਤਾ ਗਿਆ ਹੈ।

ਸਪੀਕਰ ਲਾਉਣ ਨੂੰ ਮਨਜ਼ੂਰੀ ਵੀ ਮਿਲੀ 

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਾਂਝ ਕੇਂਦਰ ’ਚ ਉਨ੍ਹਾਂ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੂੰ ਖੇਡ ਸਮਾਗਮ ਦੌਰਾਨ ਸਪੀਕਰ ਲਾਉਣ ਦੀ ਪ੍ਰਵਾਨਗੀ ਨਹੀਂ ਮਿਲ ਰਹੀ ਸੀ। ਉਨ੍ਹਾਂ ਸਬੰਧਤ ਵਿਅਕਤੀ ਨੂੰ ਕਿਹਾ ਕਿ ਖੇਡ ਸਮਾਗਮ ਦੌਰਾਨ ਇਕ ਦੀ ਥਾਂ ਦੋ ਸਪੀਕਰ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਪਰ ਇਹ ਸਮਾਗਮ ਫਤਿਹਗੜ੍ਹ ਸਾਹਿਬ ਵਾਲੇ ਸ਼ਹੀਦੀ ਸਭਾ ਦੇ ਸੋਗ ਦੇ ਦਿਨਾਂ ਤੋਂ ਬਾਅਦ ਕੀਤਾ ਜਾਵੇ। 

ਇਹ ਵੀ ਪੜ੍ਹੋ