ਭਗਵੰਤ ਮਾਨ ਦਾ Diwali Job Gift 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ Diwali Job Gift ਦੇਣ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ ਨਾਲ ਸਬੰਧਤ 500 ਤੋਂ ਵੱਧ ਲੜਕੇ ਲੜਕੀਆਂ ਨੂੰ ਇਹ ਤੋਹਫ਼ਾ ਮਿਲੇਗਾ। ਮੁੱਖ ਮੰਤਰੀ ਮਾਨ ਅਜਿਹੇ 596 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ, ਜਿਹਨਾਂ ਨੇ ਹਾਲ ਹੀ ‘ਚ ਸਰਕਾਰੀ ਨੌਕਰੀ ਲਈ ਬਾਕੀ ਦੀ ਪ੍ਰਕਿਰਿਆ ਨੂੰ ਪਾਸ ਕਰ ਲਿਆ। ਮੁੱਖ ਮੰਤਰੀ […]

Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ Diwali Job Gift ਦੇਣ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ ਨਾਲ ਸਬੰਧਤ 500 ਤੋਂ ਵੱਧ ਲੜਕੇ ਲੜਕੀਆਂ ਨੂੰ ਇਹ ਤੋਹਫ਼ਾ ਮਿਲੇਗਾ। ਮੁੱਖ ਮੰਤਰੀ ਮਾਨ ਅਜਿਹੇ 596 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ, ਜਿਹਨਾਂ ਨੇ ਹਾਲ ਹੀ ‘ਚ ਸਰਕਾਰੀ ਨੌਕਰੀ ਲਈ ਬਾਕੀ ਦੀ ਪ੍ਰਕਿਰਿਆ ਨੂੰ ਪਾਸ ਕਰ ਲਿਆ। ਮੁੱਖ ਮੰਤਰੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਲੜਕੇ ਲੜਕੀਆਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਧਨਤੇਰਸ ਦਾ ਦਿਨ ਚੁਣਿਆ। ਭਗਵੰਤ ਮਾਨ ਖੁਦ ਨਿਯੁਕਤੀ ਪੱਤਰ ਦੇਣਗੇ ਅਤੇ ਉਨ੍ਹਾਂ ਦੀ ਸਰਕਾਰੀ ਨੌਕਰੀ ਪੱਕੀ ਕਰਨਗੇ। ਜਿਸ ਤੋਂ ਬਾਅਦ ਇਹ ਨੌਜਵਾਨ ਲੜਕੇ ਲੜਕੀਆਂ ਅਧਿਕਾਰਤ ਤੌਰ ‘ਤੇ ਆਪਣੀ ਨੌਕਰੀ ਸ਼ੁਰੂ ਕਰ ਸਕਦੇ ਹਨ। 

CM ਨੇ ਐਕਸ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ 

CM ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਪੋਸਟ ‘ਚ ਲਿਖਿਆ ਕਿ 10 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਵੱਖ-ਵੱਖ ਵਿਭਾਗਾਂ ਦੇ 596 ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ। ਸੀਐਮ ਮਾਨ ਨੇ  ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹਜ਼ਾਰਾਂ ਹੋਰ ਨੌਕਰੀਆਂ ਪੰਜਾਬੀਆਂ ਦੇ ਦਰਵਾਜ਼ੇ ‘ਤੇ ਦਸਤਕ ਦੇਣ ਲਈ ਤਿਆਰ ਹਨ। ਉਹਨਾਂ ਲਿਖਿਆ ਕਿ ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਗਿਆ ਹੈ।  ਇਸ ਸਮੇਂ ਦੌਰਾਨ 37,000 ਤੋਂ ਵੱਧ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ।