ਬਠਿੰਡਾ 'ਚ ਬੰਗਾਲੀ ਕਾਰੀਗਰ ਦਾ ਕਾਰਨਾਮਾ, 95 ਲੱਖ ਦਾ ਸੋਨਾ ਲੈ ਕੇ ਪਰਿਵਾਰ ਸਹਿਤ ਹੋ ਗਿਆ ਰਫੂਚੱਕਰ

ਪੁਲਿਸ ਨੇ ਫਰਾਰ ਹੋਏ ਮੁਲਜ਼ਮ ਦੇ ਰਿਸ਼ਤੇਦਾਰ ਨੂੰ ਪੁੱਛਗਿੱਛ ਲਈ ਲਿਆ ਹਿਰਾਸਤ ਵਿੱਚ, ਸੋਨੇ ਦੀ ਦੀ ਮਾਤਰਾ ਵੱਧ ਵੀ ਹੋ ਸਕਦੀ ਹੈ, ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ

Share:

ਹਾਈਲਾਈਟਸ

  • ਕਿੰਨੇ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ

ਬਠਿੰਡਾ ਵਿੱਚ ਪਿਛਲੇ 12 ਸਾਲਾਂ ਤੋਂ ਸੋਨੇ ਦੇ ਗਹਿਣੇ ਬਣਾਉਣ ਵਾਲਾ ਬੰਗਾਲੀ ਕਾਰੀਗਰ ਜ਼ਿਲ੍ਹੇ ਦੇ ਕਈ ਜਿਊਲਰਾਂ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਕਾਰੀਗਰ ਦੀ ਪਛਾਣ ਸ਼ਾਕਿਰ ਅਲੀ ਵਜੋਂ ਹੋਈ ਹੈ। ਜਿਸ ਦੇ ਖਿਲਾਫ ਪੰਜਾਬ ਸਵਰਨਕਾਰ ਸੰਘ ਨੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਦਿੱਤੀ ਹੈ। ਪੰਜਾਬ ਗੋਲਡਸਮਿਥ ਐਸੋਸੀਏਸ਼ਨ ਦੇ ਮੁਖੀ ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਹੁਣ ਤੱਕ 15 ਦੁਕਾਨਾਂ ਦਾ ਸੋਨਾ ਲੈ ਕੇ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਦੀ ਕੀਮਤ 95 ਲੱਖ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਫਰਾਰ ਹੋਏ ਬੰਗਾਲੀ ਦੇ ਰਿਸ਼ਤੇਦਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਸੋਨੇ ਦੀ ਦੀ ਮਾਤਰਾ ਵੱਧ ਵੀ ਹੋ ਸਕਦੀ ਹੈ। ਜੌੜਾ ਨੇ ਕਿਪਾ ਕਿ ਉਨ੍ਹਾੰ ਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰੇਗਾ।

12 ਸਾਲਾਂ ਤੋਂ ਰਹਿ ਰਿਹਾ ਸੀ ਬਠਿੰਡੇ

ਜੌੜਾ ਨੇ ਦੱਸਿਆ ਕਿ ਸ਼ਾਕਿਰ ਅਲੀ ਪਿਛਲੇ 12 ਸਾਲਾਂ ਤੋਂ ਬਠਿੰਡਾ ਵਿਖੇ ਰਹਿ ਰਿਹਾ ਸੀ। ਉਹ ਇਲਾਕੇ ਦੇ ਜਿਊਲਰਾਂ ਤੋਂ ਸੋਨਾ ਲੈ ਕੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਸਾਰਿਆਂ ਦਾ ਉਸ 'ਤੇ ਭਰੋਸਾ ਹੋ ਗਿਆ ਸੀ।

ਘਰ ਦੇ ਬਾਹਰ ਤਾਲਾ 

ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬਠਿੰਡਾ ਤੋਂ ਲਾਪਤਾ ਹੈ। ਜਦੋਂ ਉਹ ਉਸਦੇ ਘਰ ਗਏ ਤਾਂ ਤਾਲਾ ਲੱਗਿਆ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਸਮੇਤ ਭੱਜ ਗਿਆ ਸੀ। ਉਸਨੂੰ ਕਈ ਦੁਕਾਨਦਾਰਾਂ ਨੇ ਗਹਿਣੇ ਬਣਾਉਣ ਲਈ ਦਿੱਤਾ ਹੋਇਆ ਸੋਨਾ ਹੋਇਆ ਸੀ। ਕਿੰਨੇ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ

Tags :