Lok Sabha elections ਤੋਂ ਪਹਿਲਾਂ “ਆਪ” ਪਾਰਟੀ ਨੇ ਕੀਤੀਆਂ 500 ਛੋਟੀਆਂ-ਵੱਡੀਆਂ ਨਿਯੁਕਤੀਆਂ

ਪਾਰਟੀ ਨੇ ਬੁੱਧੀਜੀਵੀ ਵਿੰਗ, ਯੂਥ ਵਿੰਗ, ਸਪੋਰਟਸ ਵਿੰਗ, ਮਹਿਲਾ ਵਿੰਗ, ਇਵੈਂਟ ਇੰਚਾਰਜ, ਮੀਡੀਆ ਇੰਚਾਰਜ ਅਤੇ ਕੋ-ਇੰਚਾਰਜ ਦੇ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਹਨ।

Share:

ਹਾਈਲਾਈਟਸ

  • ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਹੈ

Punjab News: ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪ ਪਾਰਟੀ ਦੇ ਵੱਲੋਂ ਜ਼ਿਲ੍ਹਿਆਂ ਲਈ ਜਥਾਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ 500 ਦੇ ਕਰੀਬ ਅਸਾਮੀਆਂ ਲਈ ਇੱਕੋ ਸਮੇਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਬਾ ਪੱਧਰੀ ਕਾਰਜਕਾਰਨੀ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਸੂਬਾ ਪੱਧਰੀ ਇਕਾਈ ਵਿੱਚ ਖ਼ਜ਼ਾਨਚੀ, ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ। ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਹੈ।

ਆਪ ਲਈ ਇਹ ਤਿੰਨ ਚੋਣਾਂ ਕਿਸੇ ਇਮਤਿਹਾਨ ਤੋਂ ਘੱਟ ਨਹੀਂ

ਪੰਜਾਬ ਦੇ ਸੱਤਾ ਤੇ ਕਾਬਜ਼ ਹੋਏ ਆਪ ਪਾਰਟੀ  ਨੂੰ 2 ਸਾਲ ਹੋ ਗਏ ਹਨ ਪਰ ਜ਼ਿਲ੍ਹਾ ਪੱਧਰ ’ਤੇ ਹਾਲੇ ਤੱਕ ਸਾਰੀਆਂ ਇਕਾਈਆਂ ਦਾ ਗਠਨ ਨਹੀਂ ਹੋਇਆ ਸੀ। ਜਿਸ ਕਾਰਨ ਇਸ ਸਾਲ ਹੋਣ ਵਾਲੀਆਂ ਤਿੰਨ ਚੋਣਾਂ ਲੋਕ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਸਰਕਾਰ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ। ਇੰਨ੍ਹਾਂ ਤਿੰਨਾਂ ਚੋਣਾਂ ਨੂੰ ਲੈ ਕੇ ਪਾਰਟੀ ਕਿਸੇ ਤਰ੍ਹਾਂ ਦਾ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੀ।

ਇਹ ਵੀ ਪੜ੍ਹੋ