ਬਠਿੰਡਾ ਦਾ ਹਰਜਿੰਦਰ ਮੇਲ ਕਤਲ ਮਾਮਲਾ, ਇਨਸਾਫ ਲਈ ਸੀਐੱਮ ਮਾਨ ਨੂੰ ਮਿਲੇਗਾ ਪਰਿਵਾਰ

ਬਠਿੰਡਾ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਪਾਰੀ ਆਗੂ ਹਰਜਿੰਦਰ ਸਿੰਘ ਮੇਲਾ ਦੇ ਕਤਲ ਤੋਂ ਬਾਅਦ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਮੇਲਾ ਦਾ ਪਰਿਵਾਰ ਹੁਣ ਇਨਸਾਫ ਲਈ ਸੀਐੱਮ ਮਾਨ ਨੂੰ ਮਿਲੇਗਾ। ਇਸ ਕਤਲ ਕਾਂਡ ਵਿੱਚ ਹੁਣ ਤੱਕ 3 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ। ਕੀ ਹੈ ਮਾਮਲਾ ਦੱਸ ਦੇਈਏ ਕਿ 28 ਅਕਤੂਬਰ ਦੀ ਸ਼ਾਮ […]

Share:

ਬਠਿੰਡਾ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਪਾਰੀ ਆਗੂ ਹਰਜਿੰਦਰ ਸਿੰਘ ਮੇਲਾ ਦੇ ਕਤਲ ਤੋਂ ਬਾਅਦ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਮੇਲਾ ਦਾ ਪਰਿਵਾਰ ਹੁਣ ਇਨਸਾਫ ਲਈ ਸੀਐੱਮ ਮਾਨ ਨੂੰ ਮਿਲੇਗਾ। ਇਸ ਕਤਲ ਕਾਂਡ ਵਿੱਚ ਹੁਣ ਤੱਕ 3 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ।

ਕੀ ਹੈ ਮਾਮਲਾ

ਦੱਸ ਦੇਈਏ ਕਿ 28 ਅਕਤੂਬਰ ਦੀ ਸ਼ਾਮ ਨੂੰ ਦੋ ਸ਼ੂਟਰਾਂ ਲਵਦੀਪ ਲਵੀ ਅਤੇ ਕਮਲਦੀਪ ਨੇ ਮੇਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੋਵੇਂ ਬਦਮਾਸ਼ 1 ਨਵੰਬਰ ਨੂੰ ਮੋਹਾਲੀ ਦੇ ਜ਼ੀਰਕਪੁਰ ‘ਚ ਹੋਏ ਪੁਲਿਸ ਮੁਕਾਬਲੇ ‘ਚ ਫੜੇ ਗਏ ਸਨ। ਜਿਸਦੇ ਨਾਲ ਇੱਕ ਹੋਰ ਸਾਥੀ ਪਰਮਜੀਤ ਪੰਮਾ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਸੀ ਕਿ ਮਾਮਲੇ ਦੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਵੇਗਾ।

ਪਰਿਵਾਰ ਮਿਲੇਗਾ CM ਮਾਨ ਨੂੰ

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖਿਰ ਇਸ ਕਤਲ ਪਿੱਛੇ ਕਿਸ ਦਾ ਹੱਥ ਹੈ। ਇੱਕ ਪਾਸੇ ਪੁਲਿਸ ਬਿਆਨ ਦੇ ਰਹੀ ਹੈ ਕਿ ਕਤਲ ਪਿੱਛੇ ਨਿੱਜੀ ਰੰਜਿਸ਼ ਦਾ ਕਾਰਨ ਜਾਪਦਾ ਹੈ ਅਤੇ ਦੂਜੇ ਪਾਸੇ ਗੈਂਗਸਟਰ ਵੱਲੋਂ ਪੋਸਟ ਪਾ ਕੇ ਮਾਮਲੇ ਨੂੰ ਪਾਰਕਿੰਗ ਨਾਲ ਜੋੜਿਆ ਜਾ ਰਿਹਾ ਹੈ। ਮੇਲਾ ਦੀ ਪਤਨੀ ਆਰਤੀ ਨੇ ਦੱਸਿਆ ਕਿ ਉਹ ਦੀਵਾਲੀ ਨੇੜੇ ਸੀਐੱਮ ਭਗਵੰਤ ਮਾਨ ਨੂੰ ਮਿਲਣਗੇ।