ਬਠਿੰਡਾ: ਕਿਡਨੈਪਿੰਗ ਗਿਰੋਹ 4 ਮੈਂਬਰ ਪੁਲਿਸ ਨੇ ਦਬੋਚੇ,ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, 32 ਬੋਰ ਦੇ ਦੇਸੀ ਪਿਸਤੌਲ ਦੇ ਨੌਂ ਜ਼ਿੰਦਾ ਕਾਰਤੂਸ, ਤਿੰਨ ਮੈਗਜ਼ੀਨ, ਦੋ ਮੋਬਾਈਲ ਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। 29 ਜਨਵਰੀ ਨੂੰ, ਇਸ ਗਿਰੋਹ ਨੇ ਖਰੜ ਦੇ ਮਨੋਜ ਗੁਪਤਾ ਦੀ ਕਾਰ ਬੰਦੂਕ ਦੀ ਨੋਕ 'ਤੇ ਖੋਹ ਲਈ ਸੀ

Share:

ਪੰਜਾਬ ਨਿਊਜ਼। ਪੰਜਾਬ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਅਪਰਾਧੀਆਂ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਵਾਹਨ ਲੁੱਟ ਅਤੇ ਅਗਵਾ ਕਰਨ ਵਾਲੇ ਗਿਰੋਹ ਦੇ ਚਾਰ ਖਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੁੰਡੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਸੀਆਈਏ ਸਟਾਫ-2 ਦੀ ਟੀਮ ਨੇ ਰਾਇਲ ਐਨਕਲੇਵ ਨੇੜੇ ਆਦੇਸ਼ ਹਸਪਤਾਲ ਭੁੱਚੋ ਕਲਾ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, 32 ਬੋਰ ਦੇ ਦੇਸੀ ਪਿਸਤੌਲ ਦੇ ਨੌਂ ਜ਼ਿੰਦਾ ਕਾਰਤੂਸ, ਤਿੰਨ ਮੈਗਜ਼ੀਨ, ਦੋ ਮੋਬਾਈਲ ਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। 29 ਜਨਵਰੀ ਨੂੰ, ਇਸ ਗਿਰੋਹ ਨੇ ਖਰੜ ਦੇ ਮਨੋਜ ਗੁਪਤਾ ਦੀ ਕਾਰ ਬੰਦੂਕ ਦੀ ਨੋਕ 'ਤੇ ਖੋਹ ਲਈ ਸੀ ਅਤੇ ਉਸਨੂੰ ਲਿੰਕ ਰੋਡ ਮਹਿਰਾਜ 'ਤੇ ਛੱਡ ਦਿੱਤਾ ਸੀ।

ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਜਸਪਾਲ ਸਿੰਘ ਉਰਫ਼ ਜੱਸੀ (26), ਯੁੱਧਵੀਰ ਸਿੰਘ ਉਰਫ਼ ਆਸ਼ੂ (26), ਗੁਰਜੀਤ ਸਿੰਘ ਉਰਫ਼ ਗੁਰੀ (34) ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ (29) ਸ਼ਾਮਲ ਹਨ। ਮੁੱਖ ਦੋਸ਼ੀ ਜਸਪਾਲ ਸਿੰਘ ਵਿਰੁੱਧ ਪਹਿਲਾਂ ਹੀ 11 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਐਸਐਸਪੀ ਕੁੰਡੇਲ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਨਾਲ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ