ਬਠਿੰਡਾ 'ਚ ਕੈਂਟਰ ਟਰੱਕ ਦੇ ਪਿੱਛੇ ਵੱਜਿਆ, ਟਾਇਰਾਂ ਵਿੱਚ ਫਸਣ ਕਰਕੇ ਲਾਸ਼ ਦੇ ਹੋਏ ਟੁਕੜੇ

ਸੂਚਨਾ ਮਿਲਣ ’ਤੇ ਥਾਣਾ ਥਰਮਲ ਦੇ ਐਸਐਚਓ ਹਰਜੋਤ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ਦੌਰਾਨ ਮ੍ਰਿਤਕ ਦੀ ਪਛਾਣ ਤੇਜਾ ਸਿੰਘ (35 ਸਾਲ) ਵਾਸੀ ਬੀਕਾਨੇਰ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

Share:

ਬਠਿੰਡਾ ਵਿੱਚ ਰਾਜਸਥਾਨ ਦੇ ਇੱਕ ਨੌਜਵਾਨ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਹੋ ਗਈ। ਪਿੱਛੇ ਤੋਂ ਟਰੱਕ ਦੀ ਲਪੇਟ 'ਚ ਆਉਣ ਨਾਲ ਕੈਂਟਰ ਚਾਲਕ ਦੀ ਲਾਸ਼ ਡਾਲੇ ਵਿੱਚ ਜਾ ਫਸੀ। ਇਹ ਦੇਖ ਕੇ ਟਰੱਕ ਡਰਾਈਵਰ ਡਰ ਗਿਆ। ਜਦੋਂ ਉਹ ਘਬਰਾ ਕੇ ਟਰੱਕ ਨੂੰ ਭਜਾ ਰਿਹਾ ਸੀ ਤਾਂ ਲਾਸ਼ ਟਾਇਰਾਂ ਵਿਚਕਾਰ ਫਸ ਗਈ। ਜਿਸ ਕਾਰਨ ਲਾਸ਼ ਦੇ ਟੁਕੜੇ ਕਈ ਫੁੱਟ ਤੱਕ ਖਿੱਲਰ ਗਏ। ਮਾਮਲਾ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਸਥਿਤ ਟਰਾਂਸਪੋਰਟ ਨਗਰ ਦਾ ਹੈ। ਜਿੱਥੇ ਐਤਵਾਰ ਰਾਤ ਕਰੀਬ 12:20 ਵਜੇ ਕੈਂਟਰ ਬੇਕਾਬੂ ਹੋ ਕੇ ਅੱਗੇ ਜਾ ਰਹੇ ਬੱਜਰੀ ਨਾਲ ਭਰੇ ਟਰੱਕ ਨਾਲ ਟਕਰਾ ਗਿਆ। ਹਾਦਸੇ ਦੌਰਾਨ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੌਰਾਨ ਕੈਂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਂਟਰ ਚਾਲਕ ਦੀ ਲਾਸ਼ ਟਰੱਕ ਦੇ ਪਿੱਛੇ ਫਸ ਗਈ। ਜਿਵੇਂ ਹੀ ਟਰੱਕ ਚਾਲਕ ਨੇ ਟਰੱਕ ਨੂੰ ਅੱਗੇ ਵਧਾਇਆ ਤਾਂ ਕੈਂਟਰ ਚਾਲਕ ਦੀ ਲਾਸ਼ ਟਰੱਕ ਦੇ ਟਾਇਰਾਂ ਵਿੱਚ ਜਾ ਫਸੀ।

 

ਵਲੰਟੀਅਰ ਮੌਕੇ ’ਤੇ ਪੁੱਜੇ

ਘਬਰਾ ਕੇ ਡਰਾਈਵਰ ਨੇ ਟਰੱਕ ਨੂੰ ਟਰਾਂਸਪੋਰਟ ਨਗਰ ਵੱਲ ਭਜਾ ਦਿੱਤਾ, ਜਿਸ ਕਾਰਨ ਲਾਸ਼ ਦੇ ਟੁਕੜੇ ਕਈ ਫੁੱਟ ਦੂਰ ਤੱਕ ਖਿੱਲਰ ਗਏ। ਇਸ ਤੋਂ ਬਾਅਦ ਡਰਾਈਵਰ ਨੇ ਟਰੱਕ ਨੂੰ ਮਾਲਵਾ ਕਾਲਜ ਦੇ ਪਿਛਲੇ ਪਾਸੇ ਸੁੰਨਸਾਨ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ ਅਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਗੌਤਮ ਸ਼ਰਮਾ, ਹਰਸ਼ਿਤ ਚਾਵਲਾ, ਨੀਰਜ ਸਿੰਗਲਾ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚ ਗਏ। ਇਸੇ ਦੌਰਾਨ ਸੂਚਨਾ ਮਿਲਣ ’ਤੇ ਥਾਣਾ ਥਰਮਲ ਦੇ ਐਸਐਚਓ ਹਰਜੋਤ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ਦੌਰਾਨ ਮ੍ਰਿਤਕ ਦੀ ਪਛਾਣ ਤੇਜਾ ਸਿੰਘ (35 ਸਾਲ) ਵਾਸੀ ਬੀਕਾਨੇਰ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਰਕੇ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
 

ਇਹ ਵੀ ਪੜ੍ਹੋ