Barnala: ਸਾਬਕਾ ਸਰਪੰਚ ਨੇ ਕਾਂਗਰਸੀ ਆਗੂ ਨੂੰ ਮਾਰੀ ਗੋਲੀ,ਪੜੋ ਪੂਰੀ ਖਬਰ

ਮੇਵਾ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਜੋਗਿੰਦਰ ਸਿੰਘ ਨੇ ਉਸ ਤੋਂ 10 ਲੱਖ ਰੁਪਏ ਉਧਾਰ ਲਏ ਸਨ ਅਤੇ ਹੁਣ ਉਹ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਹੈ।

Share:

Punjab News: ਬਰਨਾਲਾ ਦੇ ਪਿੰਡ ਢਿਲਵਾਂ ਵਿੱਚ ਐਤਵਾਰ ਨੂੰ ਸਾਬਕਾ ਸਰਪੰਚ ਨੇ ਕਾਂਗਰਸੀ ਆਗੂ ਨੂੰ ਗੋਲੀ ਮਾਰ ਦਿੱਤੀ। ਕਾਂਗਰਸੀ ਆਗੂ ਨੂੰ ਗੰਭੀਰ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਲਿਜਾਇਆ ਗਿਆ। ਗੋਲੀ ਮਾਰਨ ਵਾਲਾ  ਸਾਬਕਾ ਸਰਪੰਚ ਵੀ ਕਾਂਗਰਸ ਪਾਰਟੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਜ਼ਖ਼ਮੀ ਕਾਂਗਰਸੀ ਆਗੂ ਦੀ ਪਛਾਣ ਮੇਵਾ ਸਿੰਘ ਘੋੜੀਆਂ ਵਾਲੇ ਵਜੋਂ ਹੋਈ ਹੈ। ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਪਿੰਡ ਢਿੱਲਵਾਂ ਦੇ ਮੇਵਾ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਜੋਗਿੰਦਰ ਸਿੰਘ ਨੇ ਉਸ ਤੋਂ 10 ਲੱਖ ਰੁਪਏ ਉਧਾਰ ਲਏ ਸਨ ਅਤੇ ਹੁਣ ਉਹ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਹੈ।

ਭੋਗ ਦੇ ਪ੍ਰੋਗਰਾਮ ਦੌਰਾਨ ਚਲਾਈ ਗੋਲੀ

ਮੇਵਾ ਸਿੰਘ ਅਨੁਸਾਰ ਐਤਵਾਰ ਨੂੰ ਪਿੰਡ ਵਿੱਚ ਭੋਗ ਦਾ ਪ੍ਰੋਗਰਾਮ ਸੀ। ਜਦੋਂ ਉਹ ਆਪਣੇ ਸਾਥੀਆਂ ਨਾਲ ਉਥੇ ਗਿਆ ਤਾਂ ਜੋਗਿੰਦਰ ਸਿੰਘ ਵੀ ਉਥੇ ਮੌਜੂਦ ਸੀ। ਪ੍ਰੋਗਰਾਮ ਵਿੱਚ ਹੀ ਜੋਗਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲੀ ਚਲਾ ਦਿੱਤੀ ਗਈ। ਜੋਗਿੰਦਰ ਸਿੰਘ ਵੱਲੋਂ ਚਲਾਈ ਗਈ ਗੋਲੀ ਉਸ ਦੀ ਲੱਤ ਵਿੱਚ ਲੱਗੀ। ਜੋਗਿੰਦਰ ਨੇ ਉਸ ਦੇ ਸਾਥੀਆਂ 'ਤੇ ਵੀ ਗੋਲੀਆਂ ਚਲਾਈਆਂ।

ਬਿਆਨਾਂ ਦੇ ਆਧਾਰ ਤੇ ਕੀਤੀ ਜਾਵੇਗੀ ਕਾਰਵਾਈ

ਤਪਾ ਥਾਣੇ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਢਿਲਵਾਂ ਵਿੱਚ ਗੋਲੀਬਾਰੀ ਹੋਈ ਹੈ। ਲੱਤ ਵਿੱਚ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਸਿਹਤ ਠੀਕ ਹੈ। ਉਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ

Tags :