Chandigarh News: ਬੰਡਾਰੂ ਦੱਤਾਤ੍ਰੇਅ ਨੂੰ ਮਿਲ ਸਕਦੀ ਹੈ ਪੰਜਾਬ ਦੇ ਕਾਰਜਕਾਰੀ ਰਾਜਪਾਲ ਦੀ ਜ਼ਿੰਮੇਵਾਰੀ 

Punjab ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਬਾਅਦ ਹੁਣ ਹਰਿਆਣਾ ਦੇ ਰਾਜਪਾਲ ਨੂੰ ਪੰਜਾਬ ਦਾ ਕਾਰਜਕਾਰੀ ਗਵਰਨਰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਚੰਡੀਗੜ੍ਹ ਪ੍ਰਸ਼ਾਸਕ ਵੀ ਬਣਨਗੇ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਅਸਤੀਫਾ ਦੇਣਾ ਨਿਜੀ ਕਾਰਨ ਦੱਸਿਆ ਸੀ। 

Share:

ਪੰਜਾਬ ਨਿਊਜ। ਪੰਜਾਬ ਰਾਜਪਾਲ ਨੇ ਅਸਤੀਫ ਦੇ ਕੇ ਪੰਜਾਬ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਅਸਤੀਫਾ ਦੇਣ ਦੀ ਹਾਲੇ ਤੱਕ ਕੋਈ ਵੱਡਾ ਕਾਰਨ ਸਾਹਮਣੇ ਨਹੀਂ ਆਇਆ ਹੈ। ਪਰ ਜਿਹੜੀ ਜਾਣਕਾਰੀ ਮਿਲੀ ਹੈ ਉਸ ਅਨੂਸਾਰ ਨਿਜੀ ਕਾਰਨਾਂ ਕਰਕੇ ਪੰਜਾਬ ਦੇ ਰਾਜਪਾਲ ਨੇ ਅਸਤੀਫਾ ਦਿੱਤਾ ਹੈ।

ਤੇ ਹੁਣ ਕੇਂਦਰ ਸਰਕਾਰ ਹਰਿਆਣਾ ਦੇ ਰਾਜਪਾਲ ਨੂੰ ਪੰਜਾਬ ਦਾ ਕਾਰਜਕਾਰੀ ਗਵਰਨਰ ਨਿਯੁਕਤ ਕਰ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਵੀ ਜਿੰਮੇਵਾਰੀ ਮਿਲ ਸਕਦੀ ਹੈ। ਇਸ ਸਬੰਧ ਵਿੱਚ ਕਦੇ ਵੀ ਕੇਂਦਰ ਸਰਕਾਰ ਆਦੇਸ਼ ਜਾਰੀ ਕਰ ਸਕਦੀ ਹੈ। 

ਪੁਰੋਹਿਤ ਦੋ ਸਾਲ ਤੋਂ ਦੋ ਮਹੀਨੇ ਰਹੇ ਪੰਜਾਬ ਦੇ ਗਵਰਨਰ

ਜਾਣਕਾਰ ਸੂਤਰ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫ ਨੂੰ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਨਾਲ ਜੋੜਕੇ ਦੇਖ ਰਹੇ ਨੇ। ਬਨਵਾਰੀ ਲਾਲ ਅਗਸਤ 2021 ਨੂੰ ਪੰਜਾਬ ਦੇ ਗਵਰਨਰ ਬਣੇ ਸਨ। ਪੁਰੋਹਿਤ ਬੀਜੇਪੀ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸਨ। ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੋ ਸਾਲ ਪੰਜ ਮਹੀਨੇ ਕਰਨ ਦਾ ਮੌਕਾ ਮਿਲਿਆ। 

ਇਹ ਵੀ ਪੜ੍ਹੋ