ਵਿਦੇਸ਼ ਬੈਠੇ ਗਾਇਕ ਕੰਵਰ ਗਰੇਵਾਲ ਲਈ ਮਾੜੀ ਖ਼ਬਰ

ਦੁੱਖ ਭਰਿਆ ਸੁਨੇਹਾ ਮਿਲਦੇ ਹੀ ਆਪਣੇ ਵਿਦੇਸ਼ੀ ਪ੍ਰੋਗ੍ਰਾਮ ਕਰਨੇ ਪਏ ਰੱਦ। ਮੁੜ ਪੰਜਾਬ ਨੂੰ ਪਰਤੇ।

Share:

ਸੂਫ਼ੀ ਗਾਇਕ ਕੰਵਰ ਗਰੇਵਾਲ ਇਹਨੀਂ ਦਿਨੀਂ ਵਿਦੇਸ਼ੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਹਨਾਂ ਲਈ ਮਾੜੀ ਖ਼ਬਰ ਸਾਮਣੇ ਆਈ। ਜਿਸਨੂੰ ਸੁਣਦੇ ਹੀ ਕੰਵਰ ਗਰੇਵਾਲ ਨੂੰ ਆਪਣੇ ਸਾਰੇ ਵਿਦੇਸ਼ੀ ਪ੍ਰੋਗਰਾਮ ਰੱਦ ਕਰਕੇ ਮੁੜ ਪੰਜਾਬ ਨੂੰ ਪਰਤਣਾ ਪਿਆ। ਦੱਸ ਦਈਏ ਕਿ ਕੰਵਰ ਗਰੇਵਾਲ ਦੇ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਮਾਤਾ ਲੰਬੇ ਸਮੇਂ ‘ਤੋਂ ਬਿਮਾਰ ਸਨ ਅਤੇ ਮੋਹਾਲੀ ਦੇ ਹਸਪਤਾਲ 'ਚ ਦਾਖਲ ਸਨ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕੰਵਰ ਗਰੇਵਾਲ ਦੇ ਪੰਜਾਬ ਆਉਣ ਉਪਰੰਤ ਅੰਤਿਮ ਸੰਸਕਾਰ ਦਾ ਸਮਾਂ ਤੈਅ ਕੀਤਾ ਜਾਵੇਗਾ। ਬਠਿੰਡਾ ਵਿਖੇ ਅੰਤਿਮ ਸੰਸਕਾਰ ਹੋਵੇਗਾ। 

ਆਸਟ੍ਰੇਲੀਆ ਪ੍ਰੋਗਰਾਮ 'ਚ ਸਨ ਕੰਵਰ  

ਕੰਵਰ ਗਰੇਵਾਲ ਆਸਟ੍ਰੇਲੀਆ ਵਿੱਚ ਇੱਕ ਪ੍ਰੋਗਰਾਮ ’ਚ ਸਨ। ਪਰ ਜਿਵੇਂ ਹੀ ਉਹਨਾਂ ਨੂੰ ਮਾਤਾ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਪੰਜਾਬ ਨੂੰ ਪਰਤੇ। ਭਲਕੇ ਉਨ੍ਹਾਂ ਦੀ ਮਾਤਾ ਦਾ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਪੂਰੇ ਪਰਿਵਾਰ ਸਣੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਹੈ ਕਿ ਕੰਵਰ ਗਰੇਵਾਲ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਦੇਸ਼ ਵਿਦੇਸ਼ ਅੰਦਰ ਉਹਨਾਂ ਦੇ ਬਹੁਤ ਪ੍ਰਸ਼ੰਸਕ ਹਨ। ਇਸ ਪੰਜਾਬੀ ਗਾਇਕ ਨੇ ਹੁਣ ਤੱਕ ਸੰਗੀਤ ਜਗਤ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ। ਫਿਲਹਾਲ ਉਹ ਵਿਦੇਸ਼ ਵਿੱਚ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਸੀ ਕਿ ਅਚਾਨਕ ਉਨ੍ਹਾਂ ਦੇ ਮਾਤਾ ਦੇ ਦੇਹਾਂਤ ਹੋ ਗਿਆ। 

ਇਹ ਵੀ ਪੜ੍ਹੋ