ਹਸਪਤਾਲ ਵਿੱਚ ਐਕਸ-ਰੇ ਕਰਵਾਉਣ ਆਏ ਨੌਜਵਾਨ ਤੇ ਹਮਲਾ,ਲਾਈਵ ਤਸਵੀਰਾਂ ਅਤੇ ਸੀਸੀਟੀਵੀ ਆਈ ਸਾਹਮਣੇ

ਪੰਜਾਬ ਦੇ ਹੁਸ਼ਿਆਰਪੁਰ ‘ਚ ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਵਿਖੇ ਇੱਕ ਵਿਆਕਤੀ ਤੇ ਉਸ ਸਮੇਂ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਸਰਕਾਰੀ ਹਸਪਤਾਲ ਹੁਸ਼ਿਆਰਪੁਰ ‘ਚ ਆਪਣਾ ਐਕਸ-ਰੇ ਕਰਵਾਉਣ ਗਿਆ ਸੀ। ਮਨਰੂਪ ਸਿੰਘ ਨੇ ਦੱਸਿਆ ਕਿ ਸਤਵੀਰ ਸਿੰਘ ਨਾਮ ਦੇ ਵਿਆਕਤੀ ਨੇ ਉਸ ਤੇ ਹਮਲਾ ਕਰਵਾਇਆ ਹੈ। ਮਨਰੂਪ ਨੇ ਦੱਸਿਆ ਕਿ ਉਸਦਾ […]

Share:

ਪੰਜਾਬ ਦੇ ਹੁਸ਼ਿਆਰਪੁਰ ‘ਚ ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਵਿਖੇ ਇੱਕ ਵਿਆਕਤੀ ਤੇ ਉਸ ਸਮੇਂ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਸਰਕਾਰੀ ਹਸਪਤਾਲ ਹੁਸ਼ਿਆਰਪੁਰ ‘ਚ ਆਪਣਾ ਐਕਸ-ਰੇ ਕਰਵਾਉਣ ਗਿਆ ਸੀ।

ਮਨਰੂਪ ਸਿੰਘ ਨੇ ਦੱਸਿਆ ਕਿ ਸਤਵੀਰ ਸਿੰਘ ਨਾਮ ਦੇ ਵਿਆਕਤੀ ਨੇ ਉਸ ਤੇ ਹਮਲਾ ਕਰਵਾਇਆ ਹੈ। ਮਨਰੂਪ ਨੇ ਦੱਸਿਆ ਕਿ ਉਸਦਾ ਸਤਵੀਰ ਨਾਲ ਕੋਈ ਵੀ ਝਗੜਾ ਨਹੀਂ ਹੈ। ਉਹ ਦਿਮਾਗੀ ਤੌਰ ਤੇ ਠੀਕ ਨਹੀਂ ਲਗਦਾ ਹੈ ਅਤੇ ਉਸਨੇ ਗਤਲਫਹਿਮੀ ਵਿੱਚ ਉਸਤੇ ਹਮਲਾ ਕਰਵਾਇਆ ਹੈ। ਮਨਰੂਪ ਨੇ ਦੱਸਿਆ ਕਿ ਇਕ ਦਿਨ ਪਹਿਲਾ ਸਤਵੀਰ ਨੇ ਮੁਹੱਲਾ ਟੈਗੋਰ ਵਿੱਚ ਵੀ ਉਸਦੀ ਗੱਡੀ ਨੂੰ ਰੋਕ ਕੇ ਉਸਤੇ ਹਮਲਾ ਕੀਤਾ ਸੀ। ਅੱਜ ਜਦੋਂ ਉਹ ਐਕਸਰੇ ਕਰਵਾਉਣ ਲਈ ਹਸਪਤਾਲ ਪਹੁੰਚਿਆ ਤਾਂ ਉਸ ਨੇ 20-25 ਲੜਕਿਆਂ ਨਾਲ ਮਿਲ ਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਅੰਦਰ ਮੇਰੇ ‘ਤੇ ਹਮਲਾ ਕਰ ਦਿੱਤਾ, ਉਸਨੇ ਬੜੀ ਮੁਸ਼ਕਲ ਨਾਲ ਸਟਾਫ ਰੂਮ ‘ਚ ਲੁਕ ਕੇ ਆਪਣੀ ਜਾਨ ਬਚਾਈ।

ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਪਹੁੰਚੇ ਡੀਐੱਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ‘ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬੀਤੇ ਕੱਲ੍ਹ ਮਨਰੂਪ ਸਿੰਘ ਨਾਮਕ ਵਿਅਕਤੀ ਦੀ ਹੋਰਨਾਂ ਵਿਅਕਤੀਆਂ ਨਾਲ ਮਾਮੂਲੀ ਲੜਾਈ ਹੋਈ ਸੀ | ਐੱਮਐੱਲਆਰ ਕਰਵਾਉਣ ਲਈ ਮਨਰੂਪ ਸਰਕਾਰੀ ਹਸਪਤਾਲ ਗਿਆ,ਪਰ ਉਸ ਦਾ ਐਕਸਰੇ ਨਹੀਂ ਹੋਇਆ। ਅੱਜ ਜਦੋਂ ਉਹ ਆਪਣਾ ਐਕਸਰੇ ਕਰਵਾਉਣ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਿਆ ਤਾਂ ਕੁਝ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਖਮੀ ਨੌਜਵਾਨ ਮਨਰੂਪ ਸਿੰਘ ਜੋ ਵੀ ਬਿਆਨ ਦੇਵੇਗਾ ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।