ਥਾਰ ਗੱਡੀ ਵਿੱਚ ਬੈਠੇ Punjab Police ਦੇ ਬਰਖਾਸਤ ਹੌਲਦਾਰ ਅਤੇ ਉਸਦੇ ਸਾਥੀਆਂ ਤੇ ਹਮਲਾ,7 ਮੁਲਜ਼ਮਾਂ ਖਿਲਾਫ ਕੇਸ ਦਰਜ

ਜਖਮੀ ਹੌਲਦਾਰ ਨੇ ਹਮਲਾਵਰਾਂ ਵੱਲੋਂ ਗੱਡੀ ਤੇ ਗੋਲੀ ਚਲਾਉਣ ਦਾ ਦੋਸ਼ ਵੀ ਲਗਾਇਆ ਹੈ ਪਰ ਪੁਲਿਸ ਵੱਲੋਂ ਗੋਲੀ ਚਲਣ ਦੀ ਪੁਸ਼ਟੀ ਨਹੀਂ ਕੀਤੀ ਗਈ। ਹੋਲਦਾਰ ਵੱਲੋਂ ਹਮਲਾ ਆਪਣੇ ਖਿਲਾਫ ਚੱਲ ਰਹੇ ਕਿਡਨੈਪਿੰਗ ਦੇ ਇੱਕ ਪੁਰਾਣੇ ਕੇਸ ਦੀ ਰੰਜਿਸ਼ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ

Share:

Punjab News: ਬੀਤੀ ਬਰਿਆਰ ਬਾਈਪਾਸ ਚੌਂਕ ਵਿੱਚ ਸਥਿਤ ਇਕ ਨਿਜੀ ਰੈਸਟੋਰੈਂਟ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਛੇ ਸੱਤ ਹਥਿਆਬੰਧ ਨੌਜਵਾਨਾਂ ਵੱਲੋਂ ਥਾਰ ਗੱਡੀ ਵਿੱਚ ਬੈਠੇ ਇੱਕ ਪੰਜਾਬ ਪੁਲਿਸ ਦੇ ਨੌਕਰੀ ਤੋਂ ਮੁਅਤੱਲ ਚੱਲ ਰਹੇ ਹੌਲਦਾਰ ਅਤੇ ਉਸ ਦੇ ਸਾਥੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਖਮੀ ਹੌਲਦਾਰ ਨੇ ਹਮਲਾਵਰਾਂ ਵੱਲੋਂ ਗੱਡੀ ਤੇ ਗੋਲੀ ਚਲਾਉਣ ਦਾ ਦੋਸ਼ ਵੀ ਲਗਾਇਆ ਹੈ ਪਰ ਪੁਲਿਸ ਵੱਲੋਂ ਗੋਲੀ ਚਲਣ ਦੀ ਪੁਸ਼ਟੀ ਨਹੀਂ ਕੀਤੀ ਗਈ। ਹੋਲਦਾਰ ਵੱਲੋਂ ਹਮਲਾ ਆਪਣੇ ਖਿਲਾਫ ਚੱਲ ਰਹੇ ਕਿਡਨੈਪਿੰਗ ਦੇ ਇੱਕ ਪੁਰਾਣੇ ਕੇਸ ਦੀ ਰੰਜਿਸ਼ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਦਕਿ ਹਮਲੇ ਦੀ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਛੇ ਸੱਤ ਹਮਲਾਵਰ ਪਹਿਲਾਂ ਰੈਸਟੋਰੈਂਟ ਦੇ ਅੰਦਰ ਜਾਂਦੇ ਨਜ਼ਰ ਆਉਂਦੇ ਹਨ ਅਤੇ ਫਿਰ ਬਾਹਰ ਆ ਕੇ ਥਾਰ ਗੱਡੀ ਤੇ ਹਮਲਾ ਕਰ ਦਿੰਦੇ ਹਨ।

ਹੋਟਲ ਦੇ ਬਾਹਰ ਬੈਠੇ ਸਨ

ਜਤਿੰਦਰ ਸਿੰਘ ਨੇ ਦੱਸਿਆ ਉਹ ਸ਼ਾਮ 7:30 ਵਜੇ ਦੇ ਕਰੀਬ ਬਰਿਸਟਾ ਹੋਟਲ ਦੇ ਬਾਹਰ ਆਪਣੇ ਇੱਕ ਵਕੀਲ ਦੋਸਤ ਦੀ ਥਾਰ ਗੱਡੀ ਵਿੱਚ ਸਾਥੀਆਂ ਸਮੇਤ ਬੈਠਾ ਸੀ ਕਿ ਹਮਲਾਵਰਾਂ ਵੱਲੋਂ ਆ ਕੇ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਗੱਡੀ ਦੇ ਅੰਦਰ ਬੈਠੇ ਉਸਦੇ ਸਾਥੀਆਂ ਅਤੇ ਉਸਤੇ ਵੀ ਹਮਲਾ ਕੀਤਾ ਗਿਆ। ਉਸਨੇ ਦੋਸ਼ ਲਗਾਇਆ ਕਿ ਗੱਡੀ ਤੇ ਦੋ ਫਾਇਰ ਵੀ ਕੀਤੇ ਗਏ ਹਨ। ਉਸਨੇ ਦੱਸਿਆ ਕਿ ਗੱਡੀ ਅੰਦਰੋ ਲਾੱਕ ਹੋਣ ਕਾਰਨ ਹਮਲਾਵਰ ਨਾ ਹੀ ਗੱਡੀ ਦੇ ਅੰਦਰ ਵੜ ਸਕੇ ਤੇ ਨਾ ਹੀ ਉਹਨਾਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਪਾਏ ਜਿਸ ਕਾਰਨ ਉਹਨਾਂ ਦੇ ਜਿਆਦਾ ਸੱਟਾਂ ਨਹੀਂ ਲੱਗੀਆਂ ਪਰ ਹੱਥ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਹੋਣ ਕਾਰਨ ਉਸ ਦਾ ਹੱਥ ਜ਼ਖਮੀ ਹੋ ਗਿਆ। ਉਸਨੇ ਦੱਸਿਆ ਕਿ ਗੱਡੀ ਬੈਕ ਕਰਕੇ ਭਜਾ ਲੈਣ ਤੱਕ ਹਮਲਾਵਰ ਗੱਡੀ ਤੇ ਵਾਰ ਕਰਦੇ ਰਹੇ।ਹਮਲਾਵਰਾਂ ਵਿੱਚੋਂ ਇੱਕ ਨੂੰ ਉਹ ਪਹਿਚਾਣਦਾ ਹੈ ਜੋ ਬਿਕਰਮਜੀਤ ਸਿੰਘ ਬਿੱਕਾ ਵਾਸੀ ਸਠਿਆਲੀ ਹੈ ਜਿਸ ਤੇ ਪਹਿਲਾਂ ਹੀ ਇੱਕ ਨਸ਼ੀਲੇ ਪਦਾਰਥ ਵਿਰੋਧੀ ਮਾਮਲਾ ਦਰਜ ਹੈ ਜਦਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਖਿਲਾਫ ਨਜਾਇਜ਼ ਪਿਸਤੋਲ ਰੱਖਣ ਦਾ ਮਾਮਲਾ ਵੀ ਦੀਨਾਨਗਰ ਥਾਣੇ ਵਿੱਚ ਦਰਜ ਹੋ ਚੁੱਕਿਆ ਹੈ ‌ ਪਰ ਉਸ ਦੀ ਇਸ ਦੇ ਨਾਲ ਕਦੀ ਕੋਈ ਦੁਸ਼ਮਣੀ ਨਹੀਂ ਰਹੀ।  ਮਾਮਲਾ ਉਸਦੇ( ਜਤਿੰਦਰ ਸਿੰਘ ਦੇ)ਖਿਲਾਫ ਚੱਲ ਰਹੇ ਅਪਹਰਣ ਦੇ ਮਾਮਲੇ ਨਾਲ ਜੁੜਿਆ ਹੋ ਸਕਦਾ ਹੈ ।ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਉਸ ਦੇ ਬਿਆਨ ਵੀ ਲਏ ਜਾ ਚੁੱਕੇ ਹਨ।

ਗੋਲੀ ਚੱਲਣ ਵਿੱਚ ਕੋਈ ਸੱਚਾਈ ਨਹੀਂ

ਦੂਜੇ ਪਾਸੇ ਸਬੰਧਤ ਥਾਣਾ ਦੀਨਾਨਗਰ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੇ ਬਿਆਨ ਦਰਜ ਕਰਕੇ ਬਿਕਰਮਜੀਤ ਸਿੰਘ ਅਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਗੱਡੀ ਤੇ ਫਾਇਰਿੰਗ ਹੋਣ ਦੀ ਗੱਲ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ ਹੈ ਪਰ ਫਿਰ ਵੀ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ