ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਦੇਵ ਬਾਵਾ ‘ਤੇ ਹਮਲਾ, ਸਿਰ ਵਿੱਚ ਮਾਰੀਆਂ ਬੋਤਲਾਂ

ਲੁਧਿਆਣਾ ਵਿੱਚ ਦੇਰ ਰਾਤ ਈਸਟ ਵਿਧਾਨਸਭਾ ਹਲਕੇ ਦੇ ਤਹਿਤ ਆਉਂਦੇ ਵਾਰਡ ਨੰਬਰ 4 ਦੇ ਕਾਕੋਵਾਲ ਰੋਡ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਦੇਵ ਬਾਵਾ ‘ਤੇ ਮੋਟਰਸਾਇਕਲ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਉਸਨੂੰ ਬਚਾਉਣ ਆਈ ਉਸਦੀ ਵਹੁਟੀ ਨਾਲ ਵੀ ਹਮਲਾਵਰਾਂ ਨੇ ਕੁੱਟਮਾਰ ਕੀਤੀ। ਬਾਵਾ ਕੇ ਸਿਰ ਉੱਤੇ ਬਦਮਾਸ਼ਾਂ ਨੇ ਕੱਚ ਦੀ ਬੋਤਲਾੰ ਮਾਰੀਆਂ। ਵਾਰਦਾਤ ਦੇ ਬਾਅਦ […]

Share:

ਲੁਧਿਆਣਾ ਵਿੱਚ ਦੇਰ ਰਾਤ ਈਸਟ ਵਿਧਾਨਸਭਾ ਹਲਕੇ ਦੇ ਤਹਿਤ ਆਉਂਦੇ ਵਾਰਡ ਨੰਬਰ 4 ਦੇ ਕਾਕੋਵਾਲ ਰੋਡ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਦੇਵ ਬਾਵਾ ‘ਤੇ ਮੋਟਰਸਾਇਕਲ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਉਸਨੂੰ ਬਚਾਉਣ ਆਈ ਉਸਦੀ ਵਹੁਟੀ ਨਾਲ ਵੀ ਹਮਲਾਵਰਾਂ ਨੇ ਕੁੱਟਮਾਰ ਕੀਤੀ। ਬਾਵਾ ਕੇ ਸਿਰ ਉੱਤੇ ਬਦਮਾਸ਼ਾਂ ਨੇ ਕੱਚ ਦੀ ਬੋਤਲਾੰ ਮਾਰੀਆਂ। ਵਾਰਦਾਤ ਦੇ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ।

ਮੁਹੱਲੇ ਵਿਚ ਸੀ ਜਾਗਰਣ-
ਬਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਜਾਗਰਣ ਸੀ ਅਤੇ ਉਹ ਮਾਤਾ ਜਵਾਲਾ ਜੀ ਤੋਂ ਜੋਤ ਲੈ ਕੇ ਆਏ ਸਨ। ਉਹ ਆਪਣੇ ਸਾਥੀਆਂ ਨਾਲ ਆਫਿਸ ਦੇ ਬਾਹਰ ਖੜੇ ਸਨ ਕਿ ਮੋਟਰਸਾਇਕਲ ਉੱਪਰ ਆਏ ਤਿੰਨ ਬਦਮਾਸ਼ਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਬਾਵਾ ਕੌਣ ਹੈ ਅਤੇ ਇਸਦੇ ਬਾਅਦ ਉਸ ਉੱਤੇ ਹਮਲਾ ਕਰ ਦਿੱਤਾ।
ਕਾਰਵਾਈ ਨ ਹੋਈ ਤਾਂ ਧਰਨਾ ਲੱਗੇਗਾ-
ਉਨ੍ਹਾਂ ਵਿੱਚੋਂ ਇੱਕ ਬਦਮਾਸ਼ ਨੇ ਉਨ੍ਹਾਂ ਦੇ ਸਿਰ ‘ਤੇ ਬੋਤਲ ਵੀ ਮਾਰ ਦਿੱਤੀ। ਬਾਵਾ ਨੇ ਕਿ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ ਲਗਾਇਆ ਜਾਵੇਗਾ।