ਵਿਆਹ ਦਾ ਕਾਰਡ ਦੇਣ ਜਾ ਰਹੀ ਮਹਿਲਾ ਇਨਫਲੂਐਂਸਰ ਤੇ ਹਮਲਾ,ਭੈਣ ਦੇ ਪਾੜੇ ਕਪੜੇ

ਦੇਰ ਰਾਤ ਜੋਤੀ ਅਤੇ ਉਸਦੀ ਭੈਣ ਇਲਾਜ ਲਈ ਸਿਵਲ ਹਸਪਤਾਲ ਪਹੁੰਚੀਆਂ। ਜੋਤੀ ਦਾ ਦੋਸ਼ ਹੈ ਕਿ ਇਹ ਹਮਲਾ ਉਸ ਦੇ ਰਿਸ਼ਤੇਦਾਰਾਂ ਨੇ ਕੀਤਾ ਹੈ।

Share:

ਹਾਈਲਾਈਟਸ

  • ਜੋਤੀ ਦਾ ਦੋਸ਼ ਹੈ ਕਿ ਉਕਤ ਦੋਸ਼ੀ ਉਸ ਨਾਲ ਰਾਜੀਨਾਮਾ ਕਰਨ ਲਈ ਕਰੀਬ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ

ਜਲੰਧਰ 'ਚ ਸ਼ਨੀਵਾਰ ਰਾਤ ਨੂੰ ਸੋਸ਼ਲ ਮੀਡੀਆ ਮਹਿਲਾ ਇਨਫਲੂਐਂਸਰ 'ਤੇ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਰਾਜਬੀਰ ਕੌਰ ਉਰਫ ਜੋਤੀ ਆਪਣੇ ਭਰਾ ਨਾਲ ਕਿਸੇ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ। ਮੁਲਜ਼ਮਾਂ ਨੇ ਲੈਦਰ ਕੰਪਲੈਕਸ ਨੇੜੇ ਰਸਤੇ ਵਿੱਚ ਰੋਕ ਕੇ ਹਮਲਾ ਕਰ ਦਿੱਤਾ। ਜੋਤੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਇਸ ਤੋਂ ਇਲਾਵਾ ਉਸ ਦੀ ਭੈਣ ਦੇ ਕੱਪੜੇ ਵੀ ਪਾੜ ਦਿੱਤੇ ਗਏ। ਦੇਰ ਰਾਤ ਜੋਤੀ ਅਤੇ ਉਸਦੀ ਭੈਣ ਇਲਾਜ ਲਈ ਸਿਵਲ ਹਸਪਤਾਲ ਪਹੁੰਚੀਆਂ। ਜੋਤੀ ਦਾ ਦੋਸ਼ ਹੈ ਕਿ ਇਹ ਹਮਲਾ ਉਸ ਦੇ ਰਿਸ਼ਤੇਦਾਰਾਂ ਨੇ ਕੀਤਾ ਹੈ।

 

ਘਟਨਾ ਤੋਂ ਬਾਅਦ ਫਰਾਰ ਹੋਏ ਮੁਲਜ਼ਮ

ਰਾਜਬੀਰ ਕੌਰ ਉਰਫ ਜੋਤੀ ਨੇ ਦੱਸਿਆ ਕਿ 8 ਦੋਸ਼ੀ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਜਿਵੇਂ ਹੀ ਮੁਲਜ਼ਮ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਬਾਈਕ ਨਾਲ ਉਸਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸਾਰੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਭਰਾ-ਭੈਣ ਨੇ ਜੋਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।

 

ਕੁਝ ਦਿਨ ਪਹਿਲਾਂ ਭਰਾ ਦੀ ਹੋਈ ਸੀ ਲੜਾਈ

ਜੋਤੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 12 ਦਸੰਬਰ ਨੂੰ ਉਸ ਦੇ ਭਰਾ ਪਰਮਜੀਤ ਸਿੰਘ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ। ਇਹ ਲੜਾਈ ਪਿੰਡ ਸੰਘਲ ਸੋਹਲ ਨੇੜੇ ਹੋਈ। ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਸੀ। ਹਮਲਾਵਰ ਧਿਰ ਨੇ ਉਸ ਸਮੇਂ ਉਸ 'ਤੇ ਦੋਸ਼ ਲਾਏ ਸਨ ਪਰ ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

 

ਰਾਜੀਨਾਮਾ ਅਤੇ 5 ਲੱਖ ਦੀ ਕੀਤੀ ਸੀ ਮੰਗ

ਜੋਤੀ ਦਾ ਦੋਸ਼ ਹੈ ਕਿ ਉਕਤ ਦੋਸ਼ੀ ਉਸ ਨਾਲ ਰਾਜੀਨਾਮਾ ਕਰਨ ਲਈ ਕਰੀਬ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਹ ਰਾਜੀਨਾਮਾ ਕਰਨ ਰਾਜ਼ੀ ਹੋ ਗਈ ਪਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜੋਤੀ ਨੇ ਦੱਸਿਆ ਕਿ ਮੁਲਜ਼ਮ ਜਾਣ ਵੇਲੇ ਕਹਿ ਰਹੇ ਸਨ ਕਿ ਹੁਣ ਜੋ ਮਰਜ਼ੀ ਕਰੋ, ਅਸੀਂ ਰਾਜੀਨਾਮੇ ਦਾ ਬਦਲਾ ਲੈ ਲਿਆ ਹੈ।

ਇਹ ਵੀ ਪੜ੍ਹੋ