ਟਰੱਕ-ਐਕਟਿਵਾ ਦੀ ਟੱਕਰ ‘ਚ ASI ਗੰਭੀਰ ਜ਼ਖਮੀ, SSF ਦੀ ਟੀਮ ਨੇ ਸਮੇਂ ਸਿਰ ਹਸਪਤਾਲ ਪਹੁੰਚਾ ਬਚਾਈ ਜਾਨ

ਐਸਐਸਐਫ (ਰੋਡ ਸੇਫਟੀ ਫੋਰਸ) ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀ ਹੋਏ ਏਐਸਆਈ ਨੂੰ ਹਸਪਤਾਲ ਪਹੁੰਚਾਇਆ। ਜਿਸ ਕਾਰਨ ਏਐਸਆਈ ਸਰਬਜੀਤ ਸਿੰਘ ਜਾ ਜਾਨ ਬੱਚ ਗਈ।

Share:

Punjab News: ਜਲੰਧਰ-ਲੁਧਿਆਣਾ ਹਾਈਵੇ 'ਤੇ ਫਿਲੌਰ ਨੇੜੇ ਇਕ ਟਰੱਕ ਨੇ ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਵਿੱਚ ਪੰਜਾਬ ਪੁਲਿਸ ਦਾ ਏਐਸਆਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਏਐਸਆਈ ਸਰਬਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਫਿਲੌਰ ਦੀ ਪੁਲਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਜਲਦ ਹੀ ਪੁਲਿਸ ਏਐੱਸਆਈ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ।

ਮੌਕੇ ਤੇ ਪੁੱਜੀ ਐਸਐਸਐਫ ਦੀ ਟੀਮ

ਜ਼ਖ਼ਮੀ ਏਐਸਆਈ ਸਰਬਜੀਤ ਸਿੰਘ ਨਾਲ ਇਹ ਘਟਨਾ ਫਿਲੌਰ ਹਾਈਵੇਅ ’ਤੇ ਹਾਈਟੈਕ ਚੌਕੀ ਨੇੜੇ ਵਾਪਰੀ। ਨੇੜੇ ਖੜੀ ਐਸਐਸਐਫ (ਰੋਡ ਸੇਫਟੀ ਫੋਰਸ) ਦੀ ਟੀਮ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਐਸਐਸਐਫ ਦੇ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਇਲਾਕੇ ਦੇ ਥਾਣਾ ਸਦਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ।

ਏਐਸਆਈ ਦੇ ਬਿਆਨ ਦਰਜ ਕਰ ਕੀਤੀ ਜਾਵੇਗੀ ਕਾਰਵਾਈ

ਏਐਸਆਈ ਸਰਬਜੀਤ ਸਿੰਘ ਆਪਣੀ ਐਕਟਿਵਾ  ’ਤੇ ਜਾ ਰਿਹਾ ਸੀ। ਇਸ ਦੌਰਾਨ ਇਕ ਟਰੱਕ  ਨਾਲ ਟੱਕਰ ਹੋ ਗਈ। ਇਸ ਦੌਰਾਨ ਐਕਟਿਵਾ ਸਵਾਰ ਏਐਸਆਈ ਸਰਬਜੀਤ ਸਿੰਘ ਗੰਭੀਰ ਜ਼ਖ਼ਮੀ ਰੂਪ ਵਿੱਚ ਹੋ ਗਿਆ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਟਰੱਕ ਚਾਲਕ ਖਿਲਾਫ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ