ਜੇਕਰ shaadi.com ਤੇ ਦੇਖ ਰਹੇ ਆਪਣੇ ਬੱਚਿਆਂ ਲਈ ਰਿਸ਼ਤਾ ਤੇ ਪਹਿਲੇ ਪੜ੍ਹੋ ਇਹ ਖ਼ਬਰ

ਮੁਲਜ਼ਮ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ ਅਤੇ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ।

Share:

ਜੇਕਰ ਤੁਸੀਂ ਆਪਣੀ ਧੀ ਜਾਂ ਬੇਟੇ ਦਾ ਵਿਆਹ NRI ਪਰਿਵਾਰ ਨਾਲ ਕਰਵਾ ਕੇ ਵਿਦੇਸ਼ 'ਚ ਸੈਟਲ ਹੋਣਾ ਚਾਹੁੰਦੇ ਹੋ ਅਤੇ ਸੋਸ਼ਲ ਮੀਡੀਆ ਜਾਂ shaadi.com 'ਤੇ ਉਸਦੀ ਪ੍ਰੋਫਾਈਲ ਪੋਸਟ ਕਰਕੇ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ, ਤਾਂ ਇਹ ਖਬਰ ਜ਼ਰੂਰ ਪੜ੍ਹ ਲਓ। ਜਲੰਧਰ ਦੀ ਗੁਰਾਇਆ ਪੁਲਿਸ ਨੇ ਕੈਨੇਡਾ ਲਿਜਾਣ ਦੇ ਨਾਂ 'ਤੇ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ NRI ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰਨਾਲਾ ਦੇ ਪਿੰਡ ਬੀਹਾਲਾ ਦੇ ਰਹਿਣ ਵਾਲੇ ਹਰਪਾਲ ਸਿੰਘ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਗੁਰਾਇਆ ਥਾਣੇ ਵਿੱਚ ਆਈਪੀਸੀ ਦੀ ਧਾਰਾ 420, 380, 386, 465, 468, 471 ਅਤੇ 376 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜਾਅਲੀ ਦਸਤਾਵੇਜ਼, ਜਾਅਲੀ ਕੋਵਿਡ-19 ਸਰਟੀਫਿਕੇਟ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਹੁਣ ਤੱਕ 60 ਲੱਖ ਰੁਪਏ ਦੀ ਠਗੀ ਕਰ ਚੁੱਕਾ ਸੀ। 

40 ਦੇ ਕਰੀਬ ਲੜਕੀਆਂ ਨਾਲ ਕੀਤਾ ਧੋਖਾ

ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨੇ 40 ਦੇ ਕਰੀਬ ਲੜਕੀਆਂ ਨਾਲ ਧੋਖਾਧੜੀ ਕਰਕੇ ਸਰੀਰਕ ਸਬੰਧ ਬਣਾਏ। ਉਸ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ। ਉਸ ਨੇ ਸ਼ਾਦੀ ਡਾਟ ਕਾਮ 'ਤੇ ਆਪਣੀ ਪ੍ਰੋਫਾਈਲ ਬਣਾਈ ਸੀ। ਉਸ ਨੇ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ। ਪੁਲਿਸ ਨੇ ਗੁਰਾਇਆ ਦੀ ਇੱਕ ਲੜਕੀ ਨਾਲ 1.50 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸੰਮਨ ਵੀ ਜਾਰੀ ਕੀਤੇ ਸਨ। ਪਰ ਉਸ ਨੇ ਹਿੱਸਾ ਨਹੀਂ ਲਿਆ।
 

ਰਿਮਾਂਡ ਲਿਆ ਗਿਆ

ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਲਿਆ ਹੈ। ਪੁਲਿਸ ਨੇ ਰਿਮਾਂਡ ਦੌਰਾਨ ਉਕਤ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਕਤ ਮੁਲਜ਼ਮ 40 ਤੋਂ ਵੱਧ ਅਜਿਹੀਆਂ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਕੱਲੇ ਗੁਰਾਇਆ ਦੀਆਂ 5 ਦੇ ਕਰੀਬ ਲੜਕੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਮੁਲਜ਼ਮ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਸਦੇ ਪਿਤਾ ਬਰਨਾਲਾ ਵਿੱਚ ਪਿੰਡ ਦੇ ਅੰਦਰ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਕਾਰ, ਇੱਕ ਫ਼ੋਨ ਅਤੇ ਇੱਕ ਪਾਸਪੋਰਟ ਬਰਾਮਦ ਕੀਤਾ ਹੈ। 

ਇਹ ਵੀ ਪੜ੍ਹੋ

Tags :