ਥਾਣੇਦਾਰ ਨੇ ਚੱਕ ਲਿਆ ਫੌਜ ਦਾ ਵੱਡਾ ਅਫ਼ਸਰ, ਪੂਰਾ ਮਾਮਲਾ ਜਾਣੋ 

ਪੰਜਾਬ ਅੰਦਰ ਤਾਇਨਾਤ ਭਾਰਤੀ ਫੌਜ ਦੇ ਇੱਕ ਵੱਡੇ ਅਫ਼ਸਰ ਨੂੰ ਜ਼ਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮਾਮਲਾ 20 ਸਤੰਬਰ 2023 ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਮੁਲਜ਼ਮ ਅਫ਼ਸਰ ਦੀ ਗ੍ਰਿਫ਼ਤਾਰੀ ਹੋਈ ਹੈ। ਉਸਨੂੰ ਜਲੰਧਰ ਪੁਲਿਸ ਨੇ ਬਠਿੰਡਾ ਵਿਖੇ ਡਿਊਟੀ ਦੌਰਾਨ ਹਿਰਾਸਤ ‘ਚ ਲੈਣ ਮਗਰੋਂ ਗ੍ਰਿਫ਼ਤਾਰੀ ਪਾਈ। ਕੀ ਹੈ ਪੂਰਾ ਮਾਮਲਾ  ਬਠਿੰਡਾ ਛਾਉਣੀ […]

Share:

ਪੰਜਾਬ ਅੰਦਰ ਤਾਇਨਾਤ ਭਾਰਤੀ ਫੌਜ ਦੇ ਇੱਕ ਵੱਡੇ ਅਫ਼ਸਰ ਨੂੰ ਜ਼ਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮਾਮਲਾ 20 ਸਤੰਬਰ 2023 ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਮੁਲਜ਼ਮ ਅਫ਼ਸਰ ਦੀ ਗ੍ਰਿਫ਼ਤਾਰੀ ਹੋਈ ਹੈ। ਉਸਨੂੰ ਜਲੰਧਰ ਪੁਲਿਸ ਨੇ ਬਠਿੰਡਾ ਵਿਖੇ ਡਿਊਟੀ ਦੌਰਾਨ ਹਿਰਾਸਤ ‘ਚ ਲੈਣ ਮਗਰੋਂ ਗ੍ਰਿਫ਼ਤਾਰੀ ਪਾਈ।


ਕੀ ਹੈ ਪੂਰਾ ਮਾਮਲਾ 


ਬਠਿੰਡਾ ਛਾਉਣੀ ‘ਚ ਤਾਇਨਾਤ ਮੇਜਰ ਮਨਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਜ਼ਬਰ ਜਨਾਹ ਦੇ ਇੱਕ ਮਾਮਲੇ ‘ਚ ਗ੍ਰਿਫਤਾਰ ਕੀਤਾ।  ਮੇਜਰ ਮਨਪ੍ਰੀਤ ਸਿੰਘ ਵਿਰੁੱਧ 20 ਸਤੰਬਰ 2023 ਨੂੰ ਭਾਰਗਵ ਕੈਂਪ ਜਲੰਧਰ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਅਨੁਸਾਰ  ਥਾਣਾ ਭਾਰਗਵ ਕੈਂਪ ਜਲੰਧਰ ਦੇ ਥਾਣੇਦਾਰ ਦਲਜਿੰਦਰ ਲਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਮੇਜਰ ਮਨਪ੍ਰੀਤ ਸਿੰਘ ਉਰਫ਼ ਪ੍ਰਿੰਸ ਵਾਸੀ ਨਿਊ ਦਿਓਲ ਨਗਰ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੇ ਸਨ। ਬਠਿੰਡਾ ਛਾਉਣੀ ਤੋਂ ਮੇਜਰ ਮਨਪ੍ਰੀਤ ਸਿੰਘ ਨੂੰ ਕੈਂਟ ਥਾਣੇ ਲਿਜਾਇਆ ਗਿਆ। ਉਥੇ ਜਲੰਧਰ ਤੋਂ ਆਈ ਪੁਲਿਸ ਨੇ ਮੇਜਰ ਮਨਪ੍ਰੀਤ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਮੇਜਰ ਮਨਪ੍ਰੀਤ ਸਿੰਘ ਨੇ ਉਤਰਾਖੰਡ ਦੀ ਰਹਿਣ ਵਾਲੀ ਇੱਕ ਪ੍ਰਾਈਵੇਟ ਅਧਿਆਪਕਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਪੰਜਾਬ ਬੁਲਾ ਕੇ ਜ਼ਬਰ ਜਨਾਹ ਕੀਤਾ ਸੀ। ਬਲੈਕ ਕੌਫੀ ਚ ਕੁੱਝ ਪਿਲਾ ਦਿੱਤਾ ਗਿਆ ਸੀ। ਜਿਸ ਨਾਲ ਅਧਿਆਪਕਾ ਬੇਹੋਸ਼ ਹੋ ਗਈ ਸੀ ਅਤੇ ਮੇਜਰ ਮਨਪ੍ਰੀਤ ਸਿੰਘ ਨੇ ਜ਼ਬਰ ਜਨਾਹ ਕੀਤਾ ਸੀ। ਇਸੇ ਕਰਕੇ ਪੀੜਤਾ ਗਰਭਵਤੀ ਹੋ ਗਈ ਸੀ। ਬਾਅਦ ਵਿੱਚ ਮੇਜਰ ਮਨਪ੍ਰੀਤ ਵਿਆਹ ਕਰਾਉਣ ਤੋਂ ਮੁਕਰ ਗਿਆ ਸੀ।


ਤਲਾਸ਼ੀ ਦੌਰਾਨ ਮਿਲੇ 2 ਮੋਬਾਇਲ 


ਮੇਜਰ ਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੂਜੇ ਜਿਲ੍ਹੇ ਚੋਂ ਹੋਣ ਕਰਕੇ ਸਬੰਧਤ ਥਾਣੇ ਅੰਦਰ ਇਸਦੀ ਰਪਟ ਦਰਜ ਕੀਤੀ ਗਈ। ਜਿਸ ਮਗਰੋਂ ਪੁਲਿਸ ਦੀ ਟੀਮ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਜਲੰਧਰ ਰਵਾਨਾ ਹੋਈ। ਇਸ ਦੌਰਾਨ ਮੇਜਰ ਕੋਲੋਂ 2 ਮੋਬਾਇਲ ਵੀ ਬਰਾਮਦ ਹੋਏ। ਜਿਹਨਾਂ ਦਾ ਜ਼ਿਕਰ ਜਾਮਾ ਤਲਾਸ਼ੀ ਦੇ ਸਾਮਾਨ ‘ਚ ਕਰਕੇ ਪੁਲਸ ਨੇ ਮੋਬਾਇਲ ਆਪਣੇ ਕਬਜ਼ੇ ‘ਚ ਲੈ ਲਏ।