ਖਰਾਬ ਸ਼੍ਰੇਣੀ ਵਿੱਚ ਦਾਖਲ ਹੋਇਆ ਵੱਡੇ ਸ਼ਹਿਰਾਂ ਦਾ AQI,ਪਰਾਲੀ ਸਾੜਨ ਦੇ ਮਾਮਲੇ ਵਿੱਚ ਸੰਗਰੂਰ ਸਭ ਤੋਂ ਅੱਗੇ

ਝੋਨੇ ਦੀ ਪਰਾਲੀ ਸਾੜਨਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸਰਕਾਰ ਵੱਲੋਂ ਤਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਪਰਾਲੀ ਸਾੜਨ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਝੋਨੇ ਦੀ ਕਟਾਈ ਵਧਣ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਐਤਵਾਰ ਨੂੰ, ਇਸ […]

Share:

ਝੋਨੇ ਦੀ ਪਰਾਲੀ ਸਾੜਨਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸਰਕਾਰ ਵੱਲੋਂ ਤਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਪਰਾਲੀ ਸਾੜਨ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਝੋਨੇ ਦੀ ਕਟਾਈ ਵਧਣ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਐਤਵਾਰ ਨੂੰ, ਇਸ ਸੀਜ਼ਨ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 3,230 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 551 ਮਾਮਲੇ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਏ ਹਨ।

ਪਿਛਲੇ ਸਾਲ 29,400 ਮਾਮਲੇ ਆਏ ਸੀ ਸਾਹਮਣੇ

ਐਤਵਾਰ ਨੂੰ ਅੰਮ੍ਰਿਤਸਰ ਨੂੰ ਛੱਡ ਕੇ ਸੂਬੇ ਦੇ ਵੱਡੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਬਠਿੰਡਾ 365, ਜਲੰਧਰ 256, ਖੰਨਾ 254, ਪਟਿਆਲਾ 253, ਲੁਧਿਆਣਾ 235, ਅੰਮ੍ਰਿਤਸਰ 176 ਦਰਜ ਕੀਤਾ ਗਿਆ।  ਇਸ ਵਾਰ 5 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 17,403 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਇਹ ਅੰਕੜਾ ਪਿਛਲੇ ਸਾਲ ਦੀ ਇਸ ਤਾਰੀਖ ਦੇ ਮੁਕਾਬਲੇ ਘੱਟ ਹੈ। ਪਿਛਲੇ ਸਾਲ 5 ਨਵੰਬਰ ਤੱਕ 29,400 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2021 ਵਿੱਚ 28,792 ਮਾਮਲੇ ਸਾਹਮਣੇ ਆਏ ਸਨ।

ਪੰਜਾਬ ਦੇ ਉਹ ਜ਼ਿਲ੍ਹੇ ਜਿੱਥੇ ਐਤਵਾਰ ਨੂੰ 100 ਤੋਂ ਵੱਧ ਮਾਮਲੇ ਸਾਹਮਣੇ ਆਏ

ਸੰਗਰੂਰ 551, ਫ਼ਿਰੋਜ਼ਪੁਰ 299, ਮਾਨਸਾ 293, ਬਠਿੰਡਾ 247, ਲੁਧਿਆਣਾ 184, ਬਰਨਾਲਾ 189, ਮੋਗਾ 179, ਤਰਨਤਾਰਨ 177, ਪਟਿਆਲਾ 169, ਫਰੀਦਕੋਟ 163, ਜਲੰਧਰ 155, ਕਪੂਰਥਲਾ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ (119)

ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਬੱਚਿਆਂ, ਬਜ਼ੁਰਗਾਂ, ਸ਼ੂਗਰ, ਦਿਲ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। ਵਿਭਾਗ ਨੇ ਦੱਸਿਆ ਕਿ ਖੰਘ, ਸਾਹ ਚੜ੍ਹਨਾ, ਅੱਖਾਂ ਵਿੱਚ ਖੁਜਲੀ, ਨੱਕ ਵਗਣਾ ਅਤੇ ਸਿਰ ਭਾਰੀ ਹੋਣਾ ਹਵਾ ਪ੍ਰਦੂਸ਼ਣ ਦੇ ਲੱਛਣ ਹਨ।