ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਪੰਜਾਬੀ ਦੀ ਮੌਤ 

ਮ੍ਰਿਤਕ ਦੇ ਮਾਤਾ ਪਿਤਾ ਹਾਲੇ ਆਪਣੇ ਪੁੱਤ ਨੂੰ ਮਿਲ ਕੇ ਪੰਜਾਬ ਪਰਤੇ ਹੀ ਸੀ ਕਿ ਪਿੱਛੋਂ ਮੰਦਭਾਗੀ ਖ਼ਬਰ ਦਾ ਫੋਨ ਆ ਗਿਆ। 

Share:

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਲਗਾਤਾਰ ਪੰਜਾਬੀ ਮੂਲ ਦੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹ ਇੱਕ ਗੰਭੀਰ ਮੁੱਦਾ ਬਣ ਗਿਆ ਹੈ। ਰੋਜ਼ਾਨਾ ਹੋ ਰਹੀਆਂ ਘਟਨਾਵਾਂ ਦੇ ਨਾਲ ਕੈਨੇਡਾ ਰਹਿੰਦੇ ਪੰਜਾਬੀ ਤੇ ਨਾਲ ਹੀ ਇੱਥੇ ਰਹਿੰਦੇ ਪਰਿਵਾਰ ਵਾਲੇ ਚਿੰਤਤ ਹਨ। ਤਾਜ਼ਾ ਘਟਨਾ 'ਚ  ਦਿੜ੍ਹਬਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ (28) ਦੀ ਮੌਤ ਹੋ ਗਈ। ਹਾਲੇ ਸੋਮਵਾਰ ਸ਼ਾਮ ਨੂੰ ਮ੍ਰਿਤਕ ਮਨਪ੍ਰੀਤ ਸਿੰਘ ਦੇ ਮਾਤਾ ਪਿਤਾ ਆਪਣੇ ਪੁੱਤ ਨੂੰ ਮਿਲ ਕੇ ਪੰਜਾਬ ਆਏ ਸੀ। ਪਿੱਛੋਂ ਮਨਪ੍ਰੀਤ ਦੀ ਮੌਤ ਦੀ ਖ਼ਬਰ ਆ ਗਈ। 

ਪਰਿਵਾਰ ਸਮੇਤ ਕੈਨੇਡਾ ਰਹਿੰਦਾ ਸੀ ਮਨਪ੍ਰੀਤ 

ਮਨਪ੍ਰੀਤ ਸਿੰਘ ਦੇ ਪਿਤਾ ਹਰਕੇਸ਼ ਸਿੰਘ ਰਿਟਾਇਰਡ ਪੁਲਿਸ ਅਫਸਰ ਹਨ। ਉਹਨਾਂ  ਦੱਸਿਆ ਕਿ ਮਨਪ੍ਰੀਤ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਸੀ। ਕਰੀਬ ਸਾਢੇ ਪੰਜ ਮਹੀਨੇ ਉਹ ਆਪਣੀ ਪਤਨੀ ਸਮੇਤ ਪੁੱਤ ਕੋਲ ਰਹਿ ਕੇ ਆਏ। ਸੋਮਵਾਰ ਦੀ ਸ਼ਾਮ ਨੂੰ ਪੰਜਾਬ ਆਪਣੇ ਘਰ ਦਾਖਲ ਹੋਏ ਸੀ। ਪਿੱਛੋਂ ਨੂੰਹ ਦਾ ਕੈਨੇਡਾ ਤੋਂ ਫੋਨ ਆਇਆ ਕਿ ਮਨਪ੍ਰੀਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਰਕੇਸ਼ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਨੇ ਹੁਣ ਪਰਿਵਾਰ ਸਮੇਤ ਪੰਜਾਬ ਆਉਣਾ ਸੀ। ਜਿਸਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਪ੍ਰੰਤੂ, ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। 

 

 

ਇਹ ਵੀ ਪੜ੍ਹੋ

Tags :