Kisaan Andolan ਦੌਰਾਨ ਇੱਕ ਹੋਰ 71 ਸਾਲਾਂ ਕਿਸਾਨ ਦੀ ਮੌਤ, ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਆਵੇਗਾ ਸਾਹਮਣੇ

6 ਦਿਨ ਪਹਿਲਾਂ ਕਿਸਾਨ ਮੋਰਚੇ ਵਿੱਚ ਗਿਆ ਸੀ ਕਿਸਾਨ ਦਇਆ ਸਿੰਘ, ਕਰੀਬ 10 ਵਿੱਘੇ ਜ਼ਮੀਨ ਸੀ ਜਿਸ 'ਤੇ ਉਹ ਖੇਤੀ ਕਰਦਾ ਸੀ

Share:

Punjab News: ਆਪਣੀ ਮੰਗਾਂ ਮਨਵਾਉਣ ਲਈ ਚੱਲ ਰਿਹਾ ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮਰਨ ਵਾਲੇ ਕਿਸਾਨ ਦੀ ਪਹਿਚਾਣ ਦਇਆ ਸਿੰਘ ਅੰਮ੍ਰਿਤਸਰ ਦੇ ਪਿੰਡ ਦਾ ਵਸਨੀਕ ਵਜੋਂ ਹੋਈ ਹੈ। ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਵਿੱਚ ਸ਼ਾਮਲ ਸੀ। ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 48ਵੇਂ ਦਿਨ ਅੱਜ ਦਇਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਤਰਸਿੱਕਾ, ਬਾਬਾ ਬਕਾਲਾ, ਅੰਮ੍ਰਿਤਸਰ ਦੀ ਮੌਤ ਹੋ ਗਈ।

ਫਿਲਹਾਲ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ। ਦਇਆ ਸਿੰਘ 71 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਸਰਹੱਦ 'ਤੇ ਮੌਜੂਦ ਸਨ।

ਫੌਜ ਵਿੱਚੋਂ ਸੇਵਾਮੁਕਤ ਹੋਇਆ ਸੀ ਮ੍ਰਿਤਕ ਕਿਸਾਨ

ਦਇਆ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਇਆ ਸੀ ਅਤੇ 6 ਦਿਨ ਪਹਿਲਾਂ ਕਿਸਾਨ ਮੋਰਚੇ ਵਿੱਚ ਗਿਆ ਸੀ। ਕਰੀਬ 10 ਵਿੱਘੇ ਜ਼ਮੀਨ ਸੀ ਜਿਸ 'ਤੇ ਉਹ ਖੇਤੀ ਕਰਦਾ ਸੀ। ਉਸ ਦੇ ਦੋ ਪੁੱਤਰ ਹਨ ਅਤੇ ਦੋਵੇਂ ਵਿਆਹੇ ਹੋਏ ਹਨ।

ਅੰਦੋਲਨ ਦੌਰਾਨ 10 ਕਿਸਾਨਾਂ ਦੀ ਹੋ ਚੁੱਕੀ ਹੈ ਮੌਤ

ਸ਼ੰਭੂ ਸਰਹੱਦ 'ਤੇ ਧਰਨੇ ਤੇ ਬੈਠੇ 10 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ਇੱਕ ਕਿਸਾਨ ਦਇਆ ਸਿੰਘ ਵੀ ਸ਼ਾਮਲ ਹੈ। ਕੁੱਝ ਦਿਨ੍ਹ ਪਹਿਲਾਂ ਹੀ ਕਿਸਾਨ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ

ਇਹ ਵੀ ਪੜ੍ਹੋ