ਠੰਡ ਤੋਂ ਬਚਾਅ ਲਈ ਕਮਰੇ 'ਚ ਬਾਲੀ ਅੰਗੀਠੀ, 2 ਮਜ਼ਦੂਰਾਂ ਦੀ ਮੌਤ

ਮੈਰਿਜ ਪੈਲੇਸ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਮਰੇ ਅੰਦਰ ਅੰਗੀਠੀ ਬਾਲੀ ਸੀ। ਗੈਸ ਦੇ ਨਾਲ ਦਮ ਘੁਟ ਗਿਆ। ਲਾਸ਼ਾਂ ਨੂੰ ਜ਼ਿੰਦਾ ਤੋੜ ਕੇ ਕਮਰੇ ਚੋਂ ਕੱਢਿਆ ਗਿਆ। 

Share:

ਲਗਾਤਾਰ ਪੈ ਰਹੀ ਅਤਿ ਦੀ ਠੰਡ ਤੇ ਹੱਡ ਚੀਰਵੀਂ ਸੀਤ ਲਹਿਰ ਤੋਂ ਬਚਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਅਜਨਾਲਾ ਸ਼ਹਿਰ ਦੇ ਇੱਕ ਪੈਲੇਸ 'ਚ ਕੰਮ ਕਰਦੇ ਦੋ ਮਜ਼ਦੂਰਾਂ ਵੱਲੋਂ ਠੰਡ ਤੋਂ ਬਚਾਅ ਲਈ ਅੰਗੀਠੀ ਬਾਲੀ ਗਈ। ਪ੍ਰੰਤੂ  ਇਹ ਅੰਗੀਠੀ ਦੀ ਅੱਗ ਹੀ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਈ ਕਿਉਂਕਿ ਰਾਤ ਸਮੇਂ ਬਾਲੀ ਗਈ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।

ਪੈਲੇਸ ਮਾਲਕ ਨੇ ਸਵੇਰੇ ਆ ਕੇ ਦੇਖਿਆ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਠੰਡ ਜ਼ਿਆਦਾ ਹੋਣ ਕਾਰਨ ਪੈਲੇਸ 'ਚ ਕੰਮ ਕਰਦੇ ਦੋ ਨੌਜਵਾਨਾਂ ਵੱਲੋਂ ਅੰਗੀਠੀ ਬਾਲੀ ਗਈ ਸੀ। ਕਮਰੇ 'ਚ ਦਾਦੂ ਤੇ ਬਾਜੂ ਵਾਸੀ ਬਿਹਾਰ ਸਨ। ਬੀਤੀ ਰਾਤ ਇਹ ਕਮਰੇ ’ਚ ਅੰਗੀਠੀ ਬਾਲ਼ ਕੇ ਸੁੱਤੇ ਸਨ ਤੇ ਇਸ ਅੰਗੀਠੀ ਦੀ ਅੱਗ ਦੀ ਗੈਸ ਨਾਲ ਦਮ ਘੁੱਟਣ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦ ਸਵੇਰੇ ਪੈਲੇਸ ਮਾਲਕ ਆਇਆ ਤਾਂ ਰਾਤ ਸੁੱਤੇ ਪਏ ਮਜ਼ਦੂਰਾਂ ਵਲੋਂ ਦਿਨ ਚੜ੍ਹਨ 'ਤੇ ਗੇਟ ਨਹੀਂ ਖੋਲ੍ਹਿਆ ਗਿਆ। ਗੇਟ ਦਾ ਜਿੰਦਰਾ ਤੋੜ ਕੇ ਜਦ ਅੰਦਰ ਵੇਖਿਆ ਤਾਂ ਇਨ੍ਹਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ