ਜਨਮਦਿਨ ਮਨਾ ਘਰ ਜਾ ਰਹੇ ਪਰਿਵਾਰ ਤੇ ਹਮਲਾ,ਹੋਇਆ ਹੰਗਾਮਾ

ਜਲੰਧਰ ਦੇ ਭਗਵਾਨ ਸ਼੍ਰੀ ਵਾਲਮੀਕੀ ਚੌਕ (ਜੋਤੀ ਚੌਕ) ਤੋਂ ਡਾ. ਬੀ.ਆਰ. ਅੰਬੇਡਕਰ ਚੌਕ (ਨਕੋਦਰ ਚੌਕ) ਨੂੰ ਜਾਂਦੇ ਰਸਤੇ ‘ਤੇ ਸਥਿਤ ਹੋਟਲ ਡਾਊਨਟਾਊਨ ਦੇ ਬਾਹਰ ਸ਼ਨਿੱਚਵਾਰ ਦੇਰ ਰਾਤ ਭਾਰੀ ਹੰਗਾਮਾ ਹੋਇਆ। ਪੀੜਤ ਪਰਿਵਾਰ ਹੋਟਲ ਡਾਊਨਟਾਊਨ ਪਾਰਟੀ ਲਈ ਆਇਆ ਸੀ, ਜਿੱਥੇ ਕਰੀਬ 15 ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਕਿਸੇ ਤਰ੍ਹਾਂ ਹੋਟਲ ਵਿਚ ਦਾਖਲ […]

Share:

ਜਲੰਧਰ ਦੇ ਭਗਵਾਨ ਸ਼੍ਰੀ ਵਾਲਮੀਕੀ ਚੌਕ (ਜੋਤੀ ਚੌਕ) ਤੋਂ ਡਾ. ਬੀ.ਆਰ. ਅੰਬੇਡਕਰ ਚੌਕ (ਨਕੋਦਰ ਚੌਕ) ਨੂੰ ਜਾਂਦੇ ਰਸਤੇ ਤੇ ਸਥਿਤ ਹੋਟਲ ਡਾਊਨਟਾਊਨ ਦੇ ਬਾਹਰ ਸ਼ਨਿੱਚਵਾਰ ਦੇਰ ਰਾਤ ਭਾਰੀ ਹੰਗਾਮਾ ਹੋਇਆ। ਪੀੜਤ ਪਰਿਵਾਰ ਹੋਟਲ ਡਾਊਨਟਾਊਨ ਪਾਰਟੀ ਲਈ ਆਇਆ ਸੀ, ਜਿੱਥੇ ਕਰੀਬ 15 ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਕਿਸੇ ਤਰ੍ਹਾਂ ਹੋਟਲ ਵਿਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ ਅੱਧਾ ਕਿਲੋਮੀਟਰ ਦੂਰ ਸੀ। ਪਰ ਫਿਰ ਵੀ ਪੁਲਿਸ ਨੂੰ ਪਹੁੰਚਣ ਵਿੱਚ ਅੱਧਾ ਘੰਟਾ ਲੱਗ ਗਿਆ, ਜਦਕਿ ਮੁਲਜ਼ਮ ਕਰੀਬ 20 ਮਿੰਟ ਤੱਕ ਘਟਨਾ ਵਾਲੀ ਥਾਂ ਤੇ ਮੌਜੂਦ ਰਹੇ।

ਜਨਮਦਿ ਦੀ ਪਾਰਟੀ ਲਈ ਆਏ ਸੀ ਹੋਟਲ ਡਾਊਨਟਾਊਨ

ਪੀੜਤ ਮੋਨੂੰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਆਪਣੇ ਭਰਾ ਅਤੇ ਭਰਜਾਈ ਨਾਲ ਡਾਊਨਟਾਊਨ ਹੋਟਲ ਆਇਆ ਸੀ। ਇਸ ਦੌਰਾਨ ਜਦੋਂ ਉਹ ਰਾਤ ਕਰੀਬ 11.30 ਵਜੇ ਘਰ ਵਾਪਸ ਜਾਣ ਲਈ ਆਪਣੀ ਕਾਰ ਮੋੜ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਇਕ ਹੋਰ ਕਾਰ ਨੂੰ ਛੂਹ ਗਈ। ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਦੋਵਾਂ ਕਾਰਾਂ ‘ਤੇ ਕੋਈ ਸਕਰੈਚ ਵੀ ਨਹੀਂ ਆਇਆ ਪਰ ਕਾਰ ‘ਚ ਸਵਾਰ ਨੌਜਵਾਨਾਂ ਨੇ ਪਹਿਲਾਂ ਬਹਿਸ ਕੀਤੀ, ਫਿਰ ਆਪਣੇ ਦੋਸਤਾਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ।

ਕਾਰ ਦੀ ਕੀਤੀ ਭੰਨਤੋੜ

ਮੋਨੂੰ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਹੋਟਲ ਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੀ ਕਾਰ ਦੀ ਵੀ ਭੰਨਤੋੜ ਕੀਤੀ। ਉਸਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਪੀੜਤਾ ਅਨੁਸਾਰ ਇਹ ਸਾਰੀ ਘਟਨਾ ਕਰੀਬ 20 ਮਿੰਟ ਤੱਕ ਚੱਲੀ। ਮਾਹੌਲ ਇੰਨਾ ਵਿਗੜ ਗਿਆ ਸੀ ਕਿ ਦੇਰ ਰਾਤ ਪੁਲਿਸ ਨੂੰ ਪੀਸੀਆਰ ਅਤੇ ਪੁਲਿਸ ਬਲਾਂ ਦੇ ਨਾਲ-ਨਾਲ ਐਂਟੀ-ਰੌਇਡ ਫੋਰਸ ਵੀ ਤਾਇਨਾਤ ਕਰਨੀ ਪਈ। ਦੇਰ ਰਾਤ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਇਸ ਦੇ ਨਾਲ ਹੀ ਥਾਣਾ-4 ਦੀ ਪੁਲਿਸ ਨੇ ਮਾਮਲੇ ਚ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।