ਲੁਧਿਆਣਾ 'ਚ ਕਾਂਗਰਸੀ ਆਗੂ 'ਤੇ ਹਮਲਾ,ਕੰਮ ਤੋਂ ਕੱਢੇ ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੀਤੀ ਕੁੱਟਮਾਰ

ਅੱਬਾਸ ਦੇ ਸਿਰ, ਚਿਹਰੇ ਅਤੇ ਨੱਕ 'ਤੇ ਸੱਟਾਂ ਲੱਗੀਆਂ ਹਨ। ਅੱਬਾਸ ਨੇ ਦੱਸਿਆ ਕਿ ਉਸ ਨੇ ਇਕ ਮੁਲਾਜ਼ਮ ਨੂੰ ਬਿਨਾਂ ਪਰਚੀ ਦਿੱਤੇ ਲੋਕਾਂ ਤੋਂ ਪੈਸੇ ਵਸੂਲਦੇ ਹੋਏ ਫੜਿਆ ਸੀ। ਇਸ ਤੋਂ ਬਾਅਦ ਮੁਲਾਜ਼ਮ ਨੂੰ ਕੰਮ ਤੋਂ ਕੱਢ ਦਿੱਤਾ ਸੀ। ਜਿਸਦੀ ਰੰਸ਼ਿਜ ਕਾਰਨ ਉਸਦੇ ਹਮਲਾ ਕੀਤਾ ਗਿਆ ਹੈ।

Share:

ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿੱਚ ਲਗਾਈ ਗਈ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਕਲੈਕਸ਼ਨ ਲੈ ਰਹੇ ਕਾਂਗਰਸੀ ਆਗੂ ਅੱਬਾਸ ਰਾਜਾ 'ਤੇ ਬਾਈਕ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾਇੰਨਾ ਹੀ ਨਹੀਂ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਇਕ ਬੈਗ ਵੀ ਖੋਹ ਲਿਆ ਜ਼ਖ਼ਮੀ ਕਾਂਗਰਸੀ ਆਗੂ ਅੱਬਾਸ ਰਾਜਾ ਨੇ ਦੱਸਿਆ ਕਿ ਪੀਏਯੂ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈਉਹ ਉਸ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦਾ ਪ੍ਰਬੰਧ ਕਰਦਾ ਹੈਉਸ ਨੇ ਇਕ ਮੁਲਾਜ਼ਮ ਨੂੰ ਬਿਨਾਂ ਪਰਚੀ ਦਿੱਤੇ ਲੋਕਾਂ ਤੋਂ ਪੈਸੇ ਵਸੂਲਦੇ ਹੋਏ ਫੜਿਆ ਸੀਇਸ ਤੋਂ ਬਾਅਦ ਮੁਲਾਜ਼ਮ ਨੂੰ ਕੰਮ ਤੋਂ ਕੱਢ ਦਿੱਤਾ ਸੀ।

 

ਪੈਸਿਆਂ ਨਾਲ ਭਰਿਆ ਬੈਗ ਖੋਹਿਆ

ਅੱਬਾਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਕਤ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀਉਸ ਕੋਲ ਬੈਗ ਸੀਜਿਸ ਵਿੱਚ ਕਰੀਬ 35 ਹਜ਼ਾਰ ਰੁਪਏ ਦੀ ਵਸੂਲੀ ਹੋਈ ਸੀਬਦਮਾਸ਼ ਉਸ ਨੂੰ ਲੈ ਕੇ ਭੱਜ ਗਏਅੱਬਾਸ ਨੇ ਦੱਸਿਆ ਕਿ ਉਸ ਨੇ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ

 

ਪੁਲਿਸ ਕੋਲ ਨਹੀਂ ਪੁੱਜੀ ਸ਼ਿਕਾਇਤ

ਉਧਰ ਪੀਏਯੂ ਥਾਣੇ ਦੇ ਐਸਐਚਓ ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈਫਿਰ ਵੀ ਉਹ ਆਪਣੇ ਪੱਧਰ 'ਤੇ ਜਾਂਚ ਕਰਵਾ ਰਹੇ ਹਨ

ਇਹ ਵੀ ਪੜ੍ਹੋ

Tags :