ਲੁਧਿਆਣਾ ਵਿੱਚ ਦਹਿਸ਼ਤ ਦਾ ਮਾਹੌਲ, ਲੁੱਟ ਦੀ ਨੀਅਤ ਨਾਲ ਵਾਹਨਾਂ ਤੇ ਸ਼ਰਾਰਤੀ ਅਨਸਰ ਕਰ ਰਹੇ ਪੱਥਰਬਾਜੀ

ਪੁਲਿਸ ਪੱਥਰਬਾਜ਼ਾਂ ਨੂੰ ਫੜਨ ਵਿੱਚ ਨਾਕਾਮ, ਮਾਮਲੇ ਨੂੰ ਲੈ ਕੇ ਪੁਲਿਸ ਨਹੀਂ ਹੈ ਗੰਭੀਰ

Share:

ਪੰਜਾਬ 'ਚ ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਤੱਕ ਹਾਈਵੇਅ 'ਤੇ ਰਾਤ ਸਮੇਂ ਵਾਹਨਾਂ 'ਤੇ ਪਥਰਾਅ ਕੀਤੀ ਜਾ ਰਹੀ ਹੈ। ਦੇਰ ਰਾਤ ਵੀ ਕੁਝ ਲੋਕਾਂ ਨੇ ਟਰੱਕ ਡਰਾਈਵਰ 'ਤੇ ਪਥਰਾਅ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ ਪੱਥਰ ਟਰੱਕ ਦੇ ਅਗਲੇ ਸ਼ੀਸ਼ੇ ਵਿੱਚ ਫਸ ਗਿਆ। ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਘਟਨਾ ਵਾਲੀ ਥਾਂ 'ਤੇ ਆਪਣੇ ਜਾਣ-ਪਛਾਣ ਵਾਲੇ ਲੋਕਾਂ ਨੂੰ ਇਕੱਠਾ ਕਰ ਲਿਆ। ਡਰਾਈਵਰ ਨੇ ਆਪਣਾ ਨਾਮ ਨਹੀਂ ਦੱਸਿਆ, ਪਰ ਉਸ ਦੀ ਬਾਂਹ 'ਤੇ ਪੱਥਰ ਲੱਗਿਆ ਹੈ। ਉਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਉਸ ਦੀ ਕਾਰ ਤੇ ਪਥਰਾਅ ਕੀਤਾ। ਜਿਸ ਕਾਰਨ ਸਾਰੀ ਗੱਡੀ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

 

ਬਦਮਾਸ਼ ਚਾਲਕਾਂ ਨੂੰ ਬਣਾ ਰਹੇ ਅਪਣਾ ਸ਼ਿਕਾਰ

ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਹਲਕਾ ਪਾਇਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਘੁਡਾਣੀ ਨੇ ਕਿਹਾ ਕਿ ਦੋਰਾਹਾ ਨੇੜੇ ਹਾਈਵੇਅ ਤੇ ਸ਼ਰਾਰਤੀ ਅਨਸਰ ਵਾਹਨ ਚਾਲਕਾਂ ਦਾ ਸ਼ਿਕਾਰ ਕਰ ਰਹੇ ਹਨ। ਝਾੜੀਆਂ ਤੋਂ ਪੱਥਰ ਸੁੱਟੇ ਜਾ ਰਹੇ ਹਨ। ਕਰੀਬ ਦੋ ਮਹੀਨੇ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਪਰ ਉਸ ਸਮੇਂ ਵੀ ਪੁਲਿਸ ਪੱਥਰਬਾਜ਼ਾਂ ਨੂੰ ਫੜਨ ਵਿੱਚ ਨਾਕਾਮ ਰਹੀ ਸੀ।

 

ਪੁਲਿਸ ਦੀ ਗਸ਼ਤ ਦੀ ਘਾਟ ਹੋਣ ਦਾ ਉਠਾ ਰਹੇ ਫਾਇਦਾ

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਸ਼ਰਾਰਤੀ ਅਨਸਰ ਵਾਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਪਰ ਚਾਲਕ ਵਾਹਨ ਨਹੀਂ ਰੋਕਦੇ। ਰਾਤ ਸਮੇਂ ਹਾਈਵੇਅ ਤੇ ਪੁਲੀਸ ਦੀ ਗਸ਼ਤ ਨਾ ਹੋਣ ਕਾਰਨ ਵਾਹਨ ਚਾਲਕਾਂ ਦੀ ਲੁੱਟ ਹੋ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇਨ੍ਹਾਂ ਤੇ ਲਗਾਮ ਕਿਉਂ ਨਹੀਂ ਲਗਾ ਰਹੀ ਹੈ।

 

ਪੱਥਰ ਸੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਦੂਜੇ ਪਾਸੇ ਐਸਐਸਪੀ ਅਮਨਦੀਪ ਕੌਰ ਕੌਂਡਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਗੰਭੀਰ ਹਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਜਿਸ ਦੀ ਲੋਕੇਸ਼ਨ ਵੀਡੀਓ ਵਿੱਚ ਦਿਖਾਈ ਜਾ ਰਹੀ ਹੈ। ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਪੱਥਰ ਸੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਹਲਕਾ ਪਾਇਲ ਦੇ ਡੀ.ਐਸ.ਪੀ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ

Tags :