ਸੁਰੱਖਿਆ ਡਿਊਟੀ 'ਤੇ ਤਾਇਨਾਤ ਇੱਕ ASI ਨੇ ਖੁਦ ਨੂੰ ਮਾਰੀ ਗੋਲੀ,ਪੜੋ ਸੁਸਾਈਡ ਨੋਟ ਵਿੱਚ ਕੀ ਲਿਖਿਆ

ਚੌਕੀ ਇੰਚਾਰਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ DSP ਨੂਰਪੁਰ ਵਿਸ਼ਾਲ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ।

Share:

PunjaB News: ਪੰਜਾਬ ਦੇ ਜਿਲ੍ਹਾ ਪਠਾਨਕੋਟ ਤੋਂ ਇੱਤ ਵੱਡੀ ਖਬਰ ਸਾਹਮਮੇ ਆ ਰਹੀ ਹੀ ਜਿੱਥੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਇੱਕ ASI ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ASI ਵਿਜੇ ਕੁਮਾਰ ਪੁੱਤਰ ਜੇਸੀ ਰਾਮ ਵਾਸੀ ਪਿੰਡ ਤਿਉਰਾ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।

ਚੱਕੀ ਰੇਲਵੇ ਪੁਲ ਤੇ ਸੀ ਤੈਨਾਤ

ਵਿਜੇ ਕੁਮਾਰ ਚੱਕੀ ਰੇਲਵੇ ਪੁਲ ’ਤੇ ਰੇਲਵੇ ਪੁਲਿਸ ਗਾਰਡ ਦੀ ਸੁਰੱਖਿਆ ਵਿੱਚ ਤੈਨਾਤ ਸੀ। ਉਸ ਦੀ ਡਿਊਟੀ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਸੀ। ਉਸਦੀ ਮੌਤ ਦੀ ਸੂਚਨਾ ਤੁਰੰਤ ਢਾਂਗੂ ਪੁਲਿਸ ਚੌਕੀ ਦੇ ਇੰਚਾਰਜ ਨੂੰ ਦਿੱਤੀ ਗਈ। ਚੌਕੀ ਇੰਚਾਰਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਡੀਐੱਸਪੀ ਨੂਰਪੁਰ ਵਿਸ਼ਾਲ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ।

ਫੋਰੈਂਸਿਕ ਟੀਮ ਨੂੰ ਕੀਤਾ ਸੂਚਿਤ

ਟੀਐੱਸਪੀ ਨੇ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ ਤਾਂ ਡਾਕਟਰਾਂ ਦੀ ਟੀਮ ਮੌਕੇ 'ਚ ਪਹੁੰਚੀ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹੋਣ ਦੀ ਗੱਲ ਲਿਖੀ ਹੈ। ਨੋਟ ਵਿੱਚ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ

ਇਹ ਵੀ ਪੜ੍ਹੋ