ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਕ ਅਨਾਊਂਸਮੈਂਟ ਨੇ ਮਚਾਈ ਹਫੜਾ-ਦਫੜੀ,ਰੇਲ ਪਟੜੀਆਂ ਤੇ ਚੜੇ ਲੋਕ

ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਰੇਲਵੇ ਸਟੇਸ਼ਨ 'ਤੇ ਟਰੈਕ ਪਾਰ ਕਰਦਾ ਹੈ ਤਾਂ ਇਹ ਅਪਰਾਧ ਹੈ। ਪੁਲਿਸ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਹ ਰੇਲਵੇ ਟਰੈਕ ਪਾਰ ਨਾ ਕਰਨ। ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

Share:

ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਰੇਲਗੱਡੀ ਦਾ ਪਲੇਟਫਾਰਮ ਬਦਲਿਆ ਗਿਆ। ਬੁੱਧਵਾਰ ਸ਼ਾਮ ਨੂੰ ਆਖ਼ਰੀ ਸਮੇਂ 'ਤੇ ਰੇਲਗੱਡੀ ਦਾ ਪਲੇਟਫਾਰਮ ਬਦਲਣ ਦੀ ਅਨਾਊਂਸਮੈਂਟ ਹੁੰਦੇ ਹੀ ਰੇਲਗੱਡੀ ਫੜਨ ਦੀ ਕਾਹਲੀ ਵਿੱਚ ਸੈਂਕੜੇ ਲੋਕ ਰੇਲ ਪਟੜੀਆਂ ਤੇ ਚੜ੍ਹ ਗਏ। ਉਨ੍ਹਾਂ ਵਿੱਚ ਬਹੁਤ ਸਾਰੇ ਛੋਟੇ ਬੱਚੇ ਅਤੇ ਔਰਤਾਂ ਸਨ।

 

ਯਾਤਰੀਆਂ ਨੇ ਜਾਨ ਪਾਈ ਖਤਰੇ ਵਿੱਚ

ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੇ ਸਟੇਸ਼ਨ 'ਤੇ ਦੱਸਿਆ ਗਿਆ ਸੀ ਕਿ ਜਨਸਾਧਾਰਨ ਐਕਸਪ੍ਰੈਸ ਗੱਡੀ ਪਲੇਟਫਾਰਮ ਨੰਬਰ 1 'ਤੇ ਆ ਰਹੀ ਹੈ। ਕਰੀਬ 5.30 ਵਜੇ ਅਨਾਊਂਸਮੈਂਟ ਹੋਈ ਕਿ ਟਰੇਨ ਪਲੇਟਫਾਰਮ ਨੰਬਰ 3 'ਤੇ ਆਵੇਗੀ। ਰੇਲਗੱਡੀ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਯਾਤਰੀਆਂ ਨੇ ਪੁਲ ਤੋਂ ਪਲੇਟਫਾਰਮ ਪਾਰ ਕਰਨ ਦੀ ਬਜਾਏ ਆਪਣੀ ਜਾਨ ਖਤਰੇ 'ਚ ਪਾ ਕੇ ਰੇਲਵੇ ਟਰੈਕ ਤੋਂ ਹੀ ਪਲੇਟਫਾਰਮ ਨੰਬਰ 3 'ਤੇ ਜਾਣੇ ਸ਼ੁਰੂ ਹੋ ਗਏ।

 

ਸਟੇਸ਼ਨ ਸੁਪਰੀਡੈਂਟ ਨੇ ਝਾੜਿਆ ਪੱਲਾ

ਇਸ ਮਾਮਲੇ ਸਬੰਧੀ ਜਦੋਂ ਸਟੇਸ਼ਨ ਸੁਪਰੀਡੈਂਟ ਅਮਰੀਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਤੋਂ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਨਸਾਧਾਰਨ ਐਕਸਪ੍ਰੈਸ ਪਲੇਟਫਾਰਮ ਨੰਬਰ 3 'ਤੇ ਪਲੇਟਫਾਰਮ ਨੰਬਰ 1 'ਤੇ ਆਉਣ ਕਾਰਨ ਲੋਕਾਂ 'ਚ ਹਫੜਾ-ਦਫੜੀ ਮਚ ਗਈ ਤਾਂ ਉਨ੍ਹਾਂ ਕਿਹਾ ਕਿ ਟਰੇਨ ਹਮੇਸ਼ਾ 3 ਨੰਬਰ 'ਤੇ ਆਉਂਦੀ ਹੈ। ਲੋਕ ਖੁਦ ਹੀ ਹੁਣ ਨੰਬਰ 1 'ਤੇ ਖੜ੍ਹੇ ਹਨ। ਲੋਕਾਂ ਨੂੰ ਆਪਣੀ ਸੁਰੱਖਿਆ ਦਾ ਖੁਦ ਖਿਆਲ ਰੱਖਣਾ ਚਾਹੀਦਾ ਹੈ। ਰੇਲਵੇ ਪਟੜੀਆਂ ਨੂੰ ਪਾਰ ਨਹੀਂ ਕਰਨਾ ਚਾਹੀਦਾ।

 

ਇਹ ਵੀ ਪੜ੍ਹੋ

Tags :