Amritsar: ਲਾੜੀ ਦਾ ਪਰਿਵਾਰ ਬਰਾਤ ਉਡੀਕਦਾ ਰਿਹਾ, ਲਾੜਾ ਹੋ ਗਿਆ ਗਾਇਬ

ਇਸ ਪੂਰੇ ਮਾਮਲੇ ਸਬੰਧੀ ਲਾੜੀ ਪੱਖ ਨੇ ਮਕਬੂਲਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਹਾਈਲਾਈਟਸ

  • ਲਾੜੀ ਦਾ ਪਰਿਵਾਰ ਲਾੜੇ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਪੂਰਾ ਪਰਿਵਾਰ ਹੀ ਗਾਇਬ ਸੀ

Punjab News: ਅੰਮ੍ਰਿਤਸਰ 'ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾੜੀ ਦਾ ਪਰਿਵਾਰ ਬਰਾਤ ਦੀ ਉਡੀਕ ਕਰਦਾ ਰਹਿ ਗਿਆ ਅਤੇ ਲਾੜਾ ਵਿਆਹ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਹਾਲਾਂਕਿ ਲਾੜੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਅਚਾਨਕ ਕਿਤੇ ਚਲਾ ਗਿਆ ਹੈ। ਲਾੜੀ ਦਾ ਪਰਿਵਾਰ ਲਾੜੇ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਪੂਰਾ ਪਰਿਵਾਰ ਹੀ ਗਾਇਬ ਸੀ। ਇਸ ਪੂਰੇ ਮਾਮਲੇ ਸਬੰਧੀ ਲਾੜੀ ਪੱਖ ਨੇ ਮਕਬੂਲਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਆਹ ਦੀ ਗੱਲ ਟਾਲਦਾ ਸੀ

ਇਸ ਮਾਮਲੇ 'ਚ ਲਾੜੇ ਅਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾੜੀ ਨੇ ਦੱਸਿਆ ਕਿ ਉਸ ਦਾ ਕਰੀਬ ਡੇਢ ਸਾਲ ਤੋਂ ਗੁਰੂ ਨਾਨਕ ਪੁਰਾ ਵਾਸੀ ਮਨਦੀਪ ਸਿੰਘ (22) ਨਾਲ ਰਿਲੇਸ਼ਨ ਸੀ। ਲੜਕੇ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਬਾਅਦ 'ਚ ਉਸ ਨੇ ਵਿਆਹ ਦੀ ਗੱਲ ਟਾਲਣੀ ਸ਼ੁਰੂ ਕਰ ਦਿੱਤੀ। ਉਸਨੇ ਕਈ ਵਾਰ ਪੁੱਛਿਆ ਪਰ ਹਰ ਵਾਰ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ।

ਖੁਦਕੁਸ਼ੀ ਕਰਨ ਦੀ ਵੀ ਕੀਤੀ ਕੋਸ਼ਿਸ਼

ਉਸਨੇ ਅੱਗੇ ਦੱਸਿਆ ਕਿ ਮਨਦੀਪ ਵੱਲੋਂ ਵਿਆਹ 'ਚ ਦੇਰ ਕਰਨ ਕਾਰਨ ਉਸ ਨੇ 6 ਮਹੀਨੇ ਪਹਿਲਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸਮਝਾਇਆ ਅਤੇ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਵੀ ਉਸ ਨੂੰ ਡਰ ਸੀ ਕਿ ਮਨਦੀਪ ਵਿਆਹ ਨਹੀਂ ਕਰੇਗਾ। ਇਹ ਦੇਖ ਕੇ ਮਨਦੀਪ ਨੇ ਸਟੈਂਪ ਪੇਪਰ 'ਤੇ ਲਿਖ ਕੇ ਦਿੱਤਾ ਸੀ ਕਿ ਉਹ ਉਸ ਨਾਲ ਵਿਆਹ ਕਰੇਗਾ। ਵਿਆਹ ਨਵੰਬਰ ਵਿੱਚ ਹੋਣਾ ਸੀ, ਪਰ ਬਾਅਦ ਵਿੱਚ ਕਿਸੇ ਕਾਰਨ ਮੁਲਤਵੀ ਕਰ ਦਿੱਤਾ ਗਿਆ। ਹੁਣ 28 ਜਨਵਰੀ ਨੂੰ ਵਿਆਹ ਹੋਣਾ ਸੀ।

ਇਹ ਵੀ ਪੜ੍ਹੋ