AMRITSAR: ਕਾਰ ਐਕਸੀਡੈਂਟ ਵਿੱਚ ਤਰਨਤਾਰਨ ਦੇ ਹੈੱਡ ਕਾਂਸਟੇਬਲ ਦੀ ਮੌਤ, ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਪੁਲਿਸ ਜੁੱਟੀ ਜਾਂਚ 'ਚ

ਮ੍ਰਿਤਕ ਗੁਰਦੇਵ ਸਿੰਘ ਲੁਧਿਆਣਾ ਵਿੱਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਸੀ ਅਤੇ ਤਰਨਤਾਰਨ ਦਾ ਰਹਿਣ ਵਾਲਾ ਸੀ।

Share:

ਅੰਮ੍ਰਿਤਸਰ 'ਚ ਇੱਕ ਅਣਪਛਾਤੇ ਵਾਹਨ ਦੀ ਟੱਕਰ ਵਿੱਚ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਹੈ। ਜਦੋਂਕਿ ਉਸ ਦੇ ਨਾਲ ਮੌਜੂਦ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਸਵਿਫਟ ਕਾਰ 'ਚ ਆ ਰਹੇ ਸਨ ਆਪਣੇ ਪਿੰਡ 

ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਹੈੱਡ ਕਾਂਸਟੇਬਲ ਗੁਰਦੇਵ ਸਿੰਘ, ਮਾਤਾ ਬਲਜੀਤ ਕੌਰ ਅਤੇ ਭਰਾ ਜਨਮਜੀਤ ਸਿੰਘ ਨਾਲ ਸਵਿਫਟ ਕਾਰ 'ਚ ਆਪਣੇ ਪਿੰਡ ਆ ਰਹੇ ਸਨ। ਰਸਤੇ ਵਿੱਚ ਪਿੱਛੇ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਸਪੀਡ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਆਪ 'ਤੇ ਕਾਬੂ ਰੱਖਣ ਦਾ ਮੌਕਾ ਨਹੀਂ ਮਿਲਿਆ ਅਤੇ ਕਾਰ ਨਾਲੇ 'ਚ ਜਾ ਡਿੱਗੀ। ਗੱਡੀ ਡਿੱਗਣ ਕਾਰਨ ਸਾਰੇ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਕਾਰ ਚਾਲਕ ਰੋਹਿਤ ਕੁਮਾਰ ਅਤੇ ਗੁਰਦੇਵ ਸਿੰਘ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕ ਦੇ ਲੜਕੇ ਦੇ ਬਿਆਨਾਂ 'ਤੇ ਮਾਮਲਾ ਦਰਜ

ਉਨ੍ਹਾਂ ਨੂੰ ਹੋਰ ਗੱਡੀ ਮੰਗਵਾ ਕੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਹੈੱਡ ਕਾਂਸਟੇਬਲ ਗੁਰਦੇਵ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਬਾਕੀ ਅਜੇ ਵੀ ਹਸਪਤਾਲ 'ਚ ਦਾਖਲ ਹਨ। ਇਸ ਸਬੰਧੀ ਥਾਣਾ ਖਲਚੀਆਂ ਦੀ ਪੁਲਿਸ ਨੇ ਪੁੱਤਰ ਲਵਪ੍ਰੀਤ ਸਿੰਘ ਵਾਸੀ ਮਹਿਲ ਚੱਕ, ਜ਼ਿਲਾ ਤਰਨਤਾਰਨ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ