AMRITSAR: 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪੁੱਡਾ ਦਾ ਕਾਰਜਕਾਰੀ ਇੰਜਨੀਅਰ ਕਾਬੂ

ਦੋਸ਼ੀ ਇੰਜੀਨੀਅਰ ਦਰਬਾਰ ਸਾਹਿਬ ਨੇੜੇ ਅਲਾਟ ਹੋਏ ਦੁੱਧ ਦੇ ਬੂਥ ਨੂੰ ਚਲਾਉਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਸਨੀਕ ਗੁਰਦਰਸ਼ਨ ਸਿੰਘ ਨੇ ਦੋਸ਼ ਲਾਇਆ ਸੀ ਕਿ ਪੁੱਡਾ ਦਾ ਇੱਕ ਅਧਿਕਾਰੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

Share:

ਅੰਮ੍ਰਿਤਸਰ ਵਿੱਚ ਪੁੱਡਾ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੂੰ ਪੰਜਾਬ ਵਿਜੀਲੈਂਸ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗੁਰਪ੍ਰੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਇਹ ਕਾਰਵਾਈ ਇੱਕ ਐਨਆਰਆਈ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।

2016 ਵਿੱਚ ਅਲਾਟ ਹੋਇਆਂ ਸੀ ਬੂਥ  

ਪੀੜਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ 2016 ਵਿੱਚ ਦਰਬਾਰ ਸਾਹਿਬ ਨੇੜੇ ਪੁੱਡਾ ਵੱਲ ਇੱਕ ਦੁੱਧ ਦਾ ਬੂਥ ਅਲਾਟ ਕੀਤਾ ਗਿਆ ਸੀ। 2021 ਵਿੱਚ, ਉਹ ਕੈਨੇਡਾ ਚਲਾ ਗਿਆ ਅਤੇ ਉਸਦੇ ਪਿਤਾ ਇਸ ਬੂਥ ਨੂੰ ਚਲਾ ਰਹੇ ਸਨ। ਪੁੱਡਾ ਦੇ ਇਸ ਅਧਿਕਾਰੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਉਸ ਨੂੰ 20,000 ਰੁਪਏ ਪ੍ਰਤੀ ਮਹੀਨਾ ਦੇਵੇ, ਨਹੀਂ ਤਾਂ ਉਹ ਬੂਥ ਰੱਦ ਕਰ ਦੇਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਸ ਦੇ ਲਈ ਪਹਿਲਾਂ ਹੀ 1 ਲੱਖ ਰੁਪਏ ਲੈ ਚੁੱਕਾ ਸੀ।

ਰੰਗੇ ਹੱਥੀਂ ਕਾਬੂ

ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵੱਲੋਂ ਜਾਲ ਵਿਛਾਇਆ ਗਿਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਦੋਸ਼ੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਅੰਮ੍ਰਿਤਸਰ ਵਿਜੀਲੈਂਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ