Amritsar: ਪੁਲਿਸ ਨੇ 56 ਲੱਖ ਦੀ ਡ੍ਰਗ ਮਨੀ ਕੀਤੀ ਬਰਾਮਦ, ਤਿੰਨ ਮੁਲਜ਼ਮ ਗ੍ਰਿਫਤਾਰ, ਹਵਾਲਾ ਰੈਕੇਟ ਦਾ ਪਰਦਾਫਾਸ਼  

ਡੀਐਸਪੀ ਅਟਾਰੀ ਨੇ ਦੱਸਿਆ ਕਿ ਪੁਲੀਸ ਨੇ 12 ਫਰਵਰੀ 2024 ਨੂੰ ਥਾਣਾ ਘਰਿੰਡਾ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਵਾਲਾ ਪੈਸਿਆਂ ਸਮੇਤ ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

Share:

ਪੰਜਾਬ ਨਿਊਜ। ਅੰਮ੍ਰਿਤਸਰ ਦੇਹਾਤ ਪੁਲਿਸ ਨੇ ਪੰਜਾਬ ਵਿੱਚ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਰਿੰਡਾ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਰੀਬ 56 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਸਾਢੇ ਚਾਰ ਕਿੱਲੋ ਹੈਰੋਇਨ ਅਤੇ ਚਾਰ ਕਾਰਾਂ ਅਤੇ ਇੱਕ ਟਰੈਕਟਰ ਸਮੇਤ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਤਸਕਰਾਂ ਤੋਂ ਪੁੱਛਗਿੱਛ ਕਰਕੇ ਇਸ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਦਿੱਤੀ।

ਐਸਐਸਪੀ ਦਿਹਾਤੀ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਫ਼ਿਰੋਜ਼ਪੁਰ, ਅਨੋਖ ਸਿੰਘ ਅਤੇ ਰਾਜੀਵ ਜੈਨ ਵਾਸੀ ਪਿੰਡ ਸਿੰਧਵਾ ਬੇਟ ਜ਼ਿਲ੍ਹਾ ਲੁਧਿਆਣਾ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਘਰਿੰਡਾ ਦੀ ਪੁਲੀਸ ਨੇ ਹਾਲ ਹੀ ਵਿੱਚ ਪੰਜ ਸਮੱਗਲਰਾਂ ਸਰਵਣ ਸਿੰਘ ਵਾਸੀ ਲੱਧੇਵਾਲ ਹਵੇਲੀਆਂ, ਵਿਸ਼ਾਲ ਅਟਾਰੀ, ਹਰਮੀਤ ਨਾਰਲੀ ਅਤੇ ਹਰੀ ਸੁਰ ਸਿੰਘ ਵਾਸੀ ਅਟਾਰੀ ਨੂੰ 4.5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਮੁਲਜ਼ਮਾਂ ਕੋਲੋਂ ਦੋ ਕਾਰਾਂ ਤੇ ਇੱਕ ਟਰੈਕਟਰ ਵੀ ਹੋਇਆ ਬਰਾਮਦ

ਪੁੱਛਗਿੱਛ ਦੌਰਾਨ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਆਲਟੋ, ਇੱਕ ਸਕਾਰਪੀਓ, ਇੱਕ ਵਰਨਾ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਹੈ। ਉਸ ਨੇ ਦੱਸਿਆ ਕਿ ਵਿਸ਼ਾਲ ਅਟਾਰੀ ਤੋਂ ਪੁੱਛਗਿੱਛ ਦੌਰਾਨ ਹਵਾਲਾ ਰੈਕੇਟ ਦਾ ਪਰਦਾਫਾਸ਼ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਬੈਂਕ ਖਾਤੇ 'ਚ ਪਈ 3 ਲੱਖ 88 ਹਜ਼ਾਰ ਰੁਪਏ ਦੀ ਡਰੱਗ ਮਨੀ ਫਰੀਜ਼ ਕਰ ਲਈ। 

ਵਿਸ਼ਾਲ ਤੋਂ ਪੁੱਛਗਿੱਛ ਕਰਨ ਉਪਰੰਤ ਉਸ ਦੀ ਸੂਚਨਾ 'ਤੇ ਹਵਾਲਾ ਰੈਕੇਟ 'ਚ ਸ਼ਾਮਲ ਗੁਰਪ੍ਰੀਤ ਸਿੰਘ, ਅਨੋਖ ਸਿੰਘ ਅਤੇ ਰਾਜੀਵ ਜੈਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 55 ਲੱਖ 90 ਹਜ਼ਾਰ ਰੁਪਏ ਅਤੇ 550 ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ। 

ਇਸ ਕੇਸ ਵਿੱਚ ਹੋ ਚੁੱਕੇ ਹਨ 8 ਮੁਲਜ਼ਮ ਗ੍ਰਿਫਤਾਰ

ਡੀਐਸਪੀ ਅਟਾਰੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਪੁਲੀਸ ਨੇ 12 ਫਰਵਰੀ 2024 ਨੂੰ ਥਾਣਾ ਘਰਿੰਡਾ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਵਾਲਾ ਪੈਸਿਆਂ ਸਮੇਤ ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਰੈਕੇਟ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਹੁਣ ਤੱਕ ਪੁਲਿਸ ਨੇ 4.5 ਕਿਲੋ ਹੈਰੋਇਨ, 55 ਲੱਖ 90 ਹਜ਼ਾਰ 550 ਰੁਪਏ ਦੀ ਡਰੱਗ ਮਨੀ, ਚਾਰ ਕਾਰਾਂ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ